ਡੀ.ਏ.ਵੀ ਕਾਲਜ, ਮਲੋਟ ਵਿਖੇ Food Festival ਦਾ ਆਯੋਜਨ ਕੀਤਾ ਗਿਆ
ਮਲੋਟ: ਅੰਗਰੇਜ਼ੀ ਵਿਭਾਗ, ਡੀ.ਏ.ਵੀ ਕਾਲਜ, ਮਲੋਟ ਵੱਲੋਂ, ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਯੋਗ ਅਗਵਾਈ ਹੇਠ ਅਤੇ ਮੁੱਖੀ ਅੰਗਰੇਜ਼ੀ ਵਿਭਾਗ, ਮੈਡਮ ਰਿੰਪੂ ਭਠੇਜਾ ਅਤੇ ਸ਼੍ਰੀ ਸੁਮਿਤ ਕੁਮਾਰ ਦੇ ਸਹਿਯੋਗ ਨਾਲ Fireless Cooking Competition ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸ਼੍ਰੀ ਅਮਿਤ ਕੁਮਾਰ ਚਰਾਇਆ (ਹੀਰਾ ਕੇਟਰਰ) ਨੇ ਮੁੱਖ ਮਹਿਮਾਨ ਵਜੋਂ ਅਤੇ ਸ਼੍ਰੀ ਰੋਹਿਤ ਕਾਲੜਾ ਤੇ ਸ਼੍ਰੀ ਅਵਨੀਤ ਕਥੂਰੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਵੱਲੋਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਰਸਮੀ ਤੋਰ ਤੇ ਸਵਾਗਤ ਕੀਤਾ ਗਿਆ। ਮੈਡਮ ਰਿੰਪੂ ਭਠੇਜਾ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਨਿਯਮ ਦੱਸੇ ਗਏ। ਇਸ ਮੁਕਾਬਲੇ ਵਿੱਚ ਵਿਦਿਆਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਫੂਡ ਸਟਾਲਾਂ ਲਗਾਈਆਂ ਗਈਆਂ।
ਇਸ ਮੁਕਾਬਲੇ ਵਿੱਚ ਆਕਰਸ਼ਣ ਦਾ ਮੁੱਖ ਕੇਂਦਰ ਵਿਦਿਆਰਥੀਆਂ ਵੱਲੋਂ ਗੈਸ ਜਾਂ ਕਿਸੇ ਵੀ ਤਰ੍ਹਾਂ ਦੇ ਉਪਕਰਨ ਦੀ ਵਰਤੋਂ ਕੀਤੇ ਬਿਨ੍ਹਾਂ ਭੋਜਨ ਤਿਆਰ ਕਰਨਾ ਸੀ। ਇਸ ਮੁਕਾਬਲੇ ਵਿੱਚ ਅਮਿਤ ਕੁਮਾਰ ਚਰਾਇਆ, ਸ਼੍ਰੀ ਸੁਦੇਸ਼ ਗਰੋਵਰ ਅਤੇ ਸ਼੍ਰੀ ਵਿੱਕੀ ਕਾਲੜਾ ਨੇ ਜੱਜ ਦੀ ਭੂਮਿਕਾ ਨਿਭਾਈ। ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਟੀਮ FIERY FOOD REBELS, ਦੂਜੇ ਸਥਾਨ ਤੇ ਟੀਮ SAUCY SQUAD AND FOOD SQUAD ਅਤੇ ਤੀਜੇ ਸਥਾਨ ਤੇ SWEET CAKE QUEENS AND SPICY ISLAND ਟੀਮ ਰਹੀ। CONSOLATION ਦਾ ਇਨਾਮ- ESSENCE HEALTH ਟੀਮ ਨੂੰ ਦਿੱਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਨਾਲ-ਨਾਲ ਅਮਿਤ ਕੁਮਾਰ ਚਰਾਇਆ ਵੱਲੋਂ ਬੱਚਿਆਂ ਨੂੰ DAWAT-E LAZIZ COOKING BOOK ਦੇ ਕੇ ਪ੍ਰੋਤਸਾਹਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਕਾਲਜ ਦਾ ਸਮੂਹ ਸਟਾਫ਼ ਹਾਜ਼ਿਰ ਸੀ। Author: Malout Live