Malout News

ਅਬੁਲ ਖੁਰਾਣਾ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ

ਮਲੋਟ (ਆਰਤੀ ਕਮਲ) : ਜਿਲ੍ਹਾ ਸਿੱਖਿਆ ਅਫਸਰ (ਸੈਸਿ) ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਅਬੁੱਲ ਖੁਰਾਣਾ ਵਿਖੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਬਿਮਲਾ ਰਾਣੀ ਦੀ ਅਗਵਾਈ ਹੇਠ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਸਾਇੰਸ ਮਾਸਟਰ ਕੁਲਵਿੰਦਰ ਸਿੰਘ ਅਤੇ ਮੈਡਮ ਸਿਮਰਜੀਤ ਕੌਰ ਦੀ ਦੇਖ ਰੇਖ ਹੇਠ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਕ੍ਰਿਆਵਾਂ ਮੇਲਾ ਲਗਾਇਆ ਗਿਆ । ਸਮੂਹ ਵਿਦਿਆਰਥੀਆਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਇਸ ਐਕਟੀਵਿਟੀ ਮੇਲੇ ਵਿਚ ਹਿਸਾ ਲਿਆ ਅਤੇ ਵਿਗਿਆਨ ਦੇ ਸਿਧਾਤਾਂ ਨੂੰ ਕ੍ਰਿਆਵਾਂ ਰਾਹੀਂ ਸਮਝਾਇਆ । ਮੇਲੇ ਨੂੰ ਦੇਖਣ ਲ੍ਰਈ ਬਲਲਾਕ ਸੈਂਟਰ ਬਲਰਾਜ ਸਿੰਘ, ਪਿੰਡ ਦੇ ਸਰਪੰਚ ਸੁਰਜੀਤ ਸਿੰਘ, ਸਕੂਲ ਕਮੇਟੀ ਦੇ ਚੇਅਰਮੈਨ ਰਾਮ ਪਾਲ ਅਤੇ ਪਵਨ ਨੰਬਰਦਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ । ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਪੁੱਜ ਕੇ ਆਪਣੇ ਬੱਚਿਆਂ ਦੀ ਮੇਲੇ ਵਿਚ ਭਾਗੀਦਾਰੀ ਦਾ ਆਨੰਦ ਲਿਆ । ਸਕੂਲ ਦੇ ਸਮੂਹ ਸਟਾਫ ਨੇ ਇਸ ਵਿਗਿਆਨ ਪ੍ਰਦਰਸ਼ਨੀ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ।

Leave a Reply

Your email address will not be published. Required fields are marked *

Back to top button