ਸੜਕ ਟੁੱਟੀ ਹੋਣ ਕਾਰਨ ਸਕੂਲ ਬੱਸ ਪਲਟੀ , ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ
ਬਠਿੰਡਾ – ਅੰਮ੍ਰਿਤਸਰ ਹਾਈਵੇ ‘ਤੇ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਵੈਨ ਪਲਟੀ , ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ:ਬਠਿੰਡਾ : ਬਠਿੰਡਾ -ਗੋਨਿਆਣਾ ਸੜਕ ‘ਤੇ ਪੈਂਦੇ ਪਿੰਡ ਸਿਵੀਆਂ ਵਿਖੇ ਅੱਜ ਸਵੇਰੇ ਇੱਕ ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਪਲਟ ਗਈ ਹੈ। ਇਸ ਦੌਰਾਨ ਜਾਨੀ ਨੁਕਸਾਨ ਨੁਕਸਾਨ ਤੋਂ ਬਚਾਅ ਰਹਿ ਗਿਆ ਪਰ ਕੁੱਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪਿੰਡ ਸਿਵੀਆਂ ਵਿਖੇ ਰੋਜ਼ ਮੈਰੀ ਕਾਨਵੈਂਟ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਅੱਜ ਸਵੇਰੇ ਅਚਾਨਕ ਪਲਟ ਗਈ, ਜਿਸ ਦੀ ਖ਼ਬਰ ਮਾਪਿਆਂ ਨੂੰ ਦੇਣ ਦੀ ਬਜਾਏ ਜ਼ਖਮੀ ਬੱਚਿਆਂ ਨੂੰ ਦੂਸਰੀ ਵੈਨ ‘ਚ ਸਕੂਲ ਪਹੁੰਚਾ ਦਿੱਤਾ ਗਿਆ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਸ ਵਜੋਂ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਪਿੰਡ ਗਿੱਲ ਪੱਤੀ ਕੋਲ ਜਾਮ ਲਗਾ ਦਿੱਤਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਹਾਦਸੇ ਦਾ ਜਿ਼ੰਮੇਵਾਰ ਸੜਕ ਦੀ ਖਸਤਾ ਹਾਲ ਨੂੰ ਠਹਿਰਾਇਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡ ਸਿਵੀਆਂ ਨੂੰ ਗਿੱਲ ਪੱਤੀ ਤੋਂ ਬਠਿੰਡਾ ਜਾਣ ਵਾਲੀਆਂ ਸੜਕਾਂ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਪੈਣ ਕਰਕੇ ਪੁੱਟੀਆਂ ਹੋਈਆਂ ਹਨ। ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਅਤੇ ਕਈ ਹਾਦਸਿਆਂ ‘ਚ ਲੋਕਾਂ ਦੀ ਮੌਤ ਹੋ ਚੁੱਕੀ ਹੈ।