ਲਾਇਨਜ਼ ਕਲੱਬ ਮਲੋਟ ਵੱਲੋਂ ਲਗਾਏ ਗਏ 3 ਦਿਨੀਂ ਪ੍ਰਕਿਰਤਿਕ ਚਿਕਿਤਸਾ ਕੈਂਪ ਵਿੱਚ 153 ਮਰੀਜ਼ਾਂ ਦਾ ਹੋਇਆ ਇਲਾਜ
ਮਲੋਟ : ਲਾਇਨਜ਼ ਕਲੱਬ ਮਲੋਟ ਵੱਲੋਂ ਕੰਚਨ ਸੇਵਾ ਸੰਸਥਾਨ, ਉਦੈਪੁਰ (ਰਾਜ.) ਦੇ ਵਿਸ਼ੇਸ਼ ਸਹਿਯੋਗ ਨਾਲ ਬਿਨ੍ਹਾਂ ਅਪ੍ਰੇਸ਼ਨ ਦੇ ਕਮਰ ਅਤੇ ਗੋਡੇ ਦਰਦ ਦੇ ਨਿਵਾਰਨ ਲਈ ਸਥਾਨਕ ਡੀ.ਏ.ਵੀ ਐਡਵਰਡਗੰਜ ਹਸਪਤਾਲ (ਨਰਾਇਣੀ ਵਾਲਾ) ਮਲੋਟ ਵਿਖ਼ੇ ਪ੍ਰਾਕਿਰਤਿਕ ਚਿਕਿਤਸਾ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਪੀ.ਆਰ.ਓ ਮਨੋਜ ਅਸੀਜਾ ਨੇ ਦੱਸਿਆ ਕਿ ਪ੍ਰਕਿਰਤਿਕ ਚਿਕਿਤਸਾ ਕੈਂਪ ਵਿੱਚ ਗੋਡਿਆਂ ਤੇ ਪਿੱਠ ਨਾਲ ਸੰਬੰਧਿਤ 153 ਮਰੀਜ਼ਾਂ ਨੇ ਲਗਾਤਾਰ ਤਿੰਨ ਦਿਨ ਇਸ ਕੈਂਪ ਵਿੱਚ ਇਲਾਜ ਕਰਵਾਇਆ ਅਤੇ ਰਾਹਤ ਮਹਿਸੂਸ ਕੀਤੀ। ਸ਼੍ਰੀ ਅਸੀਜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਉਦੈਪੁਰ ਤੋਂ ਆਏ ਡਾਕਟਰ ਰਾਮ ਅਵਤਾਰ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਲੇਪ ਅਤੇ ਮਾਲਿਸ਼ ਵਰਗੀਆਂ ਵੱਖ-ਵੱਖ ਕੁਦਰਤੀ ਵਿਧੀਆਂ ਰਾਹੀਂ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ।
ਦਸ਼ਮੇਸ਼ ਨਰਸਿੰਗ ਇੰਸਟੀਚਿਊਟ ਜੰਡਵਾਲਾ ਦੇ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਸ਼ਲਾਘਾਯੋਗ ਸੇਵਾ ਨਿਭਾਈ ਗਈ। ਇਸ ਮੌਕੇ ਪ੍ਰਧਾਨ ਮੁਨੀਸ਼ ਗਗਨੇਜਾ, ਪ੍ਰੋਜੈਕਟ ਚੇਅਰਮੈਨ ਅਸ਼ਵਨੀ ਮੱਕੜ, ਸੈਕਟਰੀ ਰਾਕੇਸ਼ ਅਹੂਜਾ, ਕੈਸ਼ੀਅਰ ਅਸ਼ਵਨੀ ਸ਼ਰਮਾ, ਰਾਜੇਸ਼ ਨਾਗਪਾਲ, ਰਜਿੰਦਰ ਭੂਸਰੀ, ਦਵਿੰਦਰ ਮੋਂਗਾ, ਮੋਹਨਜੀਤ ਤਨੇਜਾ, ਅਜੇ ਤਨੇਜਾ, ਸ਼ਿੰਪਾ ਗਰਗ, ਪਰਵਿੰਦਰ ਮੋਂਗਾ, ਬਲਜੀਤ ਭੁੱਲਰ, ਅਨਿਲ ਡਾਵਰ, ਵਰਿੰਦਰ ਬਾਂਸਲ, ਸੰਜੇ ਚਲਾਣਾ, ਹਰਜਿੰਦਰ ਪਾਲ ਸਿੰਘ ਅਤੇ ਸੰਜੀਵ ਕਮਰਾ ਵੱਲੋਂ ਲਗਾਤਾਰ ਤਿੰਨ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਸੇਵਾ ਕੀਤੀ ਗਈ। Author : Malout Live