ਸਨਮਾਨ ਰਾਈਸ ਮਿੱਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਵਿਸ਼ੇਸ਼ ਕੋਵਿਡ-19 ਟੀਕਾਕਰਨ ਕੈਂਪ

ਮਲੋਟ:- ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ. ਸੁਨੀਲ ਬਾਂਸਲ, ਡਾ. ਸਤੀਸ਼ ਗੋਇਲ ਐੱਸ.ਐੱਮ.ਓ ਅਤੇ ਨੋਡਲ ਅਫਸਰ ਡਾ. ਨਵਰੋਜ ਗੋਇਲ ਦੀ ਯੋਗ ਅਗਵਾਈ ਹੇਠ ਸ਼ੈਲਰਾਂ ਅਧੀਨ ਕੰਮ ਕਰ ਰਹੇ ਸਮੂਹ ਸਟਾਫ ਅਤੇ ਮਾਲਕਾਂ ਦਾ ਕੋਰੋਨਾ ਟੀਕਾਕਰਨ ਮੁਕੰਮਲ ਕਰਨ ਲਈ ਵਿਸ਼ੇਸ਼ ਕੋਵਿਡ-19 ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਵਿਸ਼ੇਸ ਤੌਰ ਤੇ ਪਹੁੰਚੇ ਜਿਲ੍ਹਾ ਹੈੱਲਥ ਇੰਸਪੈਕਟਰ ਭਗਵਾਨ ਦਾਸ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਕੋਰੋਨਾ ਮਹਾਂਮਾਰੀ

ਦੇ ਫੈਲਣ ਤੋਂ ਬਚਾਓ ਲਈ ਇੱਕ ਬਹੁਤ ਵੱਡਾ ਹਥਿਆਰ ਕੋਵਿਡ-19 ਟੀਕਾਕਰਨ ਮੁਕੰਮਲ ਕਰਵਾਉਣਾ ਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਅਤੇ 15 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ/ਬੱਚਿਆਂ ਨੂੰ ਕੋਵਿਡ-19 ਦੇ ਬਚਾਓ ਲਈ ਆਪਣਾ ਟੀਕਾਕਰਨ  ਮੁਕੰਮਲ ਕਰਵਾਉਣ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਅਤੇ ਸਾਰਡ ਦੀ ਟੀਮ ਜਿਨ੍ਹਾਂ ਵਿੱਚ ਜੌਫੀ ਵਧਵਾ, ਜਸਵਿੰਦਰ ਸਿੰਘ, ਰਾਜਵੀਰ ਕੌਰ, ਆਰਤੀ, ਆਯੂਸ਼ੀ, ਸੰਨੀ ਕੰਬੋਜ਼ ਅਤੇ ਭਗਵਾਨ ਦਾਸ ਵੱਲੋਂ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ  ਸ਼ੈਲਰ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ੍ਰੀ ਰਾਮਪਾਲ ਬਾਂਸਲ, ਹਰੀਸ਼ ਬਾਂਸਲ, ਰਜਿੰਦਰ ਬਾਂਸਲ , ਦੀਪਕ ਗਰਗ, ਵਿਕਾਸ ਗਰਗ, ਵਿੱਕੀ ਕੁਮਾਰ ਅਤੇ ਅਨਿਲ ਵਾਟਸ ਮੈਨੇਜਰ ਦਾ ਖਾਸ ਯੋਗਦਾਨ ਰਿਹਾ।