District NewsMalout News

ਗਣਤੰਤਰ ਦਿਵਸ ਮੌਕੇ ਰਿਸ਼ਬ ਖੁਰਾਣਾ ਨੂੰ ਐੱਸ.ਡੀ.ਐਮ ਵੱਲੋਂ ਕੀਤਾ ਗਿਆ ਸਨਮਾਨਿਤ

ਮਲੋਟ : ਬੀਤੇ ਦਿਨ ਦਾਣਾ ਮੰਡੀ ਮਲੋਟ ਵਿਖੇ ਗਣਤੰਤਰਤਾ ਦਿਵਸ ਸਮਾਰੋਹ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੇਵਾ ਕੇਂਦਰ ਦੇ ਡੋਰ ਸਟੈੱਪ ਡਿਲੀਵਰੀ ਅਪਰੇਟਰ ਰਿਸ਼ਬ ਖੁਰਾਣਾ ਨੂੰ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡੀ.ਐਮ ਜਤਿੰਦਰ ਸਿੰਘ ਅਤੇ ਏ.ਡੀ.ਐਮ ਸੁਖਵੀਰ ਸਿੰਘ ਵੱਲੋਂ ਰਿਸ਼ਬ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਤੇ ਹਾਜ਼ਿਰ ਦਫ਼ਤਰ ਇੰਚਾਰਜ ਰਮੇਸ਼ ਅਰਨੀਵਾਲਾ, ਬਲਾਕ ਪ੍ਰਧਾਨ ਗਗਨਦੀਪ ਔਲਖ, ਆਪ ਵਪਾਰ ਵਿੰਗ ਮਲੋਟ ਪ੍ਰਧਾਨ ਚਰਨਜੀਤ ਖੁਰਾਣਾ ਆਦਿ ਵੱਲੋਂ ਵੀ ਰਿਸ਼ਬ ਨੂੰ ਵਧਾਈ ਦਿੱਤੀ ਗਈ।

Author : Malout Live

Back to top button