ਰਾਜਸਥਾਨ ਰਾਜ ਦੇ ਹਨੂੰਮਾਨਗੜ੍ਹ ਵਿਖੇ ਤੀਸਰੀ ਨੈਸ਼ਨਲ ਕਰਾਟੇ ਟੂਰਨਾਮੈਂਟ ਕਰਵਾਈ

ਮਲੋਟ:- ਰਾਜਸਥਾਨ ਰਾਜ ਦੇ ਹਨੂੰਮਾਨਗੜ੍ਹ ਵਿਖੇ ਤੀਸਰੀ ਨੈਸ਼ਨਲ ਕਰਾਟੇ ਟੂਰਨਾਮੈਂਟ ਕਰਵਾਈ ਗਈ। ਜਿਸ ਵਿੱਚ ਪੰਜਾਬ ਦੀ ਟੀਮ ਸਮੇਤ ਤਕਰੀਬਨ 12 ਰਾਜਾਂ ਦੇ 500 ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਵੱਲੋਂ ਮਲੋਟ ਦੀ ਸਿਧਾਂਤ ਕਰਾਟੇ ਅਕੈਡਮੀ ਦੇ 21 ਖਿਡਾਰੀਆਂ ਨੇ ਵੀ ਹਿੱਸਾ ਲਿਆ। ਜਿਸ ਵਿੱਚ ਰੀਆ ਰਾਣਾ, ਅਨੁਰੀਤ, ਰੇਖਾ ਰਾਣੀ, ਧਰਮਵੀਰ ਕੌਰ, ਜੈਸਿਕਾ, ਜਪਜੀਤ ਕੌਰ, ਰੁਪਾਲੀ, ਮੰਨਤ ਸਿੰਗਲਾ, ਅਗਾਜ਼ਪ੍ਰੀਤ ਕੌਰ,

ਜਹਾਨਗੁਨ ਕੌਰ, ਉਪਕਾਰ, ਅੰਸ਼ਦੀਪ ਸਿੰਘ, ਅਭੈ ਛਾਬੜਾ, ਬ੍ਰਹਮਦੀਪ ਸਿੰਘ, ਲਵਪ੍ਰੀਤ ਸਿੰਘ,ਉਦੇਵੀਰ ਸਿੰਘ, ਵਿਕਰਮਅਦਿਤਯਜੀਤ ਸਿੰਘ, ਕੈਵਿਨ ਧੂੜੀਆ ਵੱਲੋਂ 3 ਗੋਲਡ,8 ਸਿਲਵਰ,7 ਬਰਾਊਜ਼ ਕੁੱਲ 18 ਮੈਡਲ ਪ੍ਰਾਪਤ ਕਰ ਆਪਣੇ ਮਾਤਾ ਪਿਤਾ, ਅਕੈਡਮੀ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਪੰਜਾਬ ਦੂਜੇ ਸਥਾਨ ਤੇ ਰਿਹਾ। ਕਰਾਟੇ ਟੀਮ ਦਾ ਹੰਨੂਮਾਨਗੜ੍ਹ ਤੋਂ ਮਲੋਟ ਵਾਪਿਸ ਪਹੁੰਚਣ ਤੇ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਟੀਮ ਕੋਚ ਸੈਨਸਈ ਸਿਧਾਂਤ ਕੁਮਾਰ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਨਿੱਘਾ ਸਵਾਗਤ ਕੀਤਾ ਗਿਆ। Author : Malout Live