ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਦੇ ਵਿਦਿਆਰਥੀਆਂ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਗਾਇਆ ਗਿਆ ਵਿੱਦਿਅਕ ਟੂਰ
ਮਲੋਟ (ਪੰਨੀਵਾਲਾ ਫੱਤਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਦੇ ਵਿਦਿਆਰਥੀਆਂ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿੱਦਿਅਕ ਟੂਰ ਲਗਾਇਆ ਗਿਆ। ਜਿਸ ਵਿੱਚ 55 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਤੋਂ ਇਸ ਟੂਰ ਨੂੰ ਰਵਾਨਾ ਕੀਤਾ ਗਿਆ। ਇਸ ਵਿੱਦਿਅਕ ਟੂਰ ਦੀ ਅਗਵਾਈ ਬਲਦੇਵ ਸਿੰਘ ਸਾਹੀਵਾਲ, ਜਸਵਿੰਦਰ ਸਿੰਘ, ਖਰੈਤੀ ਲਾਲ ਸ਼ਾਈਨਾ ਢੀਂਗੜਾ ਅਤੇ ਸਰਬਜੀਤ ਕੌਰ ਕਰ ਰਹੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ, ਬਲਦੇਵ ਸਿੰਘ ਸਾਹੀਵਾਲ ਅਤੇ ਖਰੈਤੀ ਲਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿੱਦਿਅਕ ਟੂਰ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੇ ਤਹਿਤ ਇੱਕ ਪਾਸੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਤਾਂ ਸਕੂਲ ਵੱਲੋਂ ਫੈਂਸਲਾ ਕੀਤਾ ਗਿਆ ਕਿ ਇਹ ਵਿੱਦਿਅਕ ਟੂਰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਿਜਾਇਆ ਜਾਵੇਗਾ ਤਾਂ ਜੋ ਬੱਚੇ ਆਪਣੇ ਕੀਮਤੀ ਸੱਭਿਆਚਾਰ ਵਿਰਸੇ ਅਤੇ ਇਤਿਹਾਸ ਤੋਂ ਜਾਣੂੰ ਹੋ ਸਕਣ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਦੇ ਵਿਦਿਆਰਥੀਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਮੌਜੂਦਾ ਜੱਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਵੱਲੋਂ ਜੀ ਆਇਆ ਕਹਿੰਦੇ ਹੋਇਆਂ ਆਸ਼ੀਰਵਾਦ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੀ ਗੂੜੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਬੀੜ ਕਲਾਓ ਪਹੁੰਚ ਕੇ ਵੱਖ-ਵੱਖ ਪੰਛੀਆਂ, ਜਾਨਵਰਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਅਤੇ ਝੂਲਿਆਂ ਦਾ ਆਨੰਦ ਮਾਣਿਆ। ਸਕੂਲ ਵਿਦਿਆਰਥੀਆਂ ਨੇ ਬਠਿੰਡਾ ਦੇ ਮਸ਼ਹੂਰ ਰੋਜ਼ ਗਾਰਡਨ ਵਿੱਚ ਪਹੁੰਚ ਕੇ ਖੂਬ ਮਸਤੀ ਕੀਤੀ। ਝੂਲਿਆਂ ਦਾ ਆਨੰਦ ਮਾਣਿਆ ਅਤੇ ਵੱਖ-ਵੱਖ ਗੁਲਾਬ ਦੇ ਫੁੱਲਾਂ ਦੀਆਂ ਮਹਿਕਾਂ ਨੂੰ ਵੀ ਪ੍ਰਾਪਤ ਕੀਤਾ। ਸਕੂਲ ਵਿਦਿਆਰਥੀਆਂ ਵੱਲੋਂ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਸਮੇਂ-ਸਮੇਂ ਤੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਵਿਦਿਆਰਥੀਆਂ ਦੇ ਟੂਰ ਦਾ ਪ੍ਰਬੰਧ ਕਰਨ ਵਾਲੇ ਅਧਿਆਪਕਾਂ ਵਿੱਚ ਸਵਿਤਾ ਖੁੰਗਰ, ਗੁਰਪ੍ਰੀਤ ਕੌਰ, ਰਜਵੰਤ ਕੌਰ, ਰਮਨਜੀਤ ਕੌਰ, ਰਮੇਸ਼ਰ ਕੁਮਾਰ, ਦੇਵੀ ਲਾਲ, ਮਦਨ ਲਾਲ ਪੀਟੀ, ਕਿੱਕਰ ਸਿੰਘ, ਕੁਲਦੀਪ ਸਿੰਘ ਸਮਾਜਿਕ ਸਿੱਖਿਆ ਅਧਿਆਪਕ, ਕੰਪਿਊਟਰ ਅਧਿਆਪਕ ਕੁਲਦੀਪ ਸਿੰਘ, ਅਰਸ਼ਦੀਪ ਲਾਇਬ੍ਰੇਰੀਅਨ ਵੀ ਹਾਜ਼ਿਰ ਸਨ। Author: Malout Live