ਕਿੱਲਿਆਂਵਾਲੀ ਸਰਕਲ ਦੇ ਪਿੰਡ ਘੁਮਿਆਰਾ ਖੇੜਾ ਵਿਖੇ ਗੋਧ ਭਰਾਈ ਦੀ ਰਸਮ ਕਰ ਪੋਸ਼ਣ ਭੋਜਨ ਬਾਰੇ ਜਾਗਰੂਕ ਕੀਤਾ

ਮਲੋਟ (ਲੰਬੀ): ਸੀ.ਡੀ.ਪੀ.ਓ ਰਣਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਡੀ ਕਿੱਲਿਆਂਵਾਲੀ ਸਰਕਲ ਦੇ ਪਿੰਡ ਘੁਮਿਆਰਾ ਵਿਖੇ ਗੋਧ ਭਰਾਈ ਦੀ ਰਸਮ ਕੀਤੀ ਗਈ। ਇਸ ਮੌਕੇ ਤੇ ਸ਼੍ਰੀਮਤੀ ਗੁਰਪਾਲ ਕੌਰ ਲੁਹਾਰਾ ਸੁਪਰਵਾਈਜ਼ਰ ਅਤੇ ਸਿਹਤ ਵਿਭਾਗ ਦੀ ਸੁਪਰਵਾਈਜ਼ਰ ਕਰਮਜੀਤ ਕੌਰ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਕਰਮਜੀਤ ਕੌਰ ਆਂਗਣਵਾੜੀ ਵਰਕਰ ਨੇ ਪੋਸ਼ਣ ਭੋਜਣ ਖਾਣ ਸੰਬੰਧੀ ਜਾਗਰੂਕ ਕੀਤਾ। ਆਸ਼ਾ ਵਰਕਰ ਅੰਗਰੇਜ਼ ਕੌਰ, ਸੁਖਪਾਲ ਕੌਰ, ਸਿਮਰਜੀਤ ਕੌਰ, ਅਮਰਜੀਤ ਕੌਰ, ਮੈਡਮ ਗੀਤਾ ਰਾਣੀ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਅਤੇ ਬੱਚੇ ਹਾਜ਼ਿਰ ਸਨ। Author: Malout Live