ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰਹੂੜਿਆਂਵਾਲੀ ਦੇ ਇੰਗਲਿਸ਼ ਲੈੱਕਚਰਾਰ, ਸਮਾਜਸੇਵੀ ਹੇਮੰਤ ਕਮਰਾ ਹੋਏ ਸੇਵਾਮੁਕਤ
ਸ਼ਹਿਰ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ, ਧਾਰਮਿਕ ਹਸਤੀ, ਸਮਾਜ ਸੇਵਕ ਹੇਮੰਤ ਕਮਰਾ, ਧੰਨ ਬਾਬਾ ਖੇਤਰਪਾਲ ਧਾਮ ਦੇ ਸੇਵਾਦਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਬਵਾਲੀ ਰਹੂੜਿਆਂਵਾਲੀ ਦੇ ਇੰਗਲਿਸ਼ ਲੈੱਕਚਰਾਰ 29 ਸਾਲ ਦੀ ਬੇਦਾਗ ਅਤੇ ਬਹੁਤ ਹੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼ਹਿਰ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ, ਧਾਰਮਿਕ ਹਸਤੀ, ਸਮਾਜ ਸੇਵਕ ਹੇਮੰਤ ਕਮਰਾ, ਧੰਨ ਬਾਬਾ ਖੇਤਰਪਾਲ ਧਾਮ ਦੇ ਸੇਵਾਦਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਬਵਾਲੀ ਰਹੂੜਿਆਂਵਾਲੀ ਦੇ ਇੰਗਲਿਸ਼ ਲੈੱਕਚਰਾਰ 29 ਸਾਲ ਦੀ ਬੇਦਾਗ ਅਤੇ ਬਹੁਤ ਹੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ। ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਵਿੱਚ ਨਿਪੁੰਨ ਕਰਨ ਦੇ ਨਾਲ-ਨਾਲ ਜੀਵਨ ਮੁੱਲਾਂ ਅਤੇ ਆਦਰਸ਼ਾਂ ਨਾਲ ਵੀ ਜੋੜਿਆ। ਸਿੱਖਿਆ ਪ੍ਰਤੀ ਉਹਨਾਂ ਦੀ ਲੱਗਣ ਅਜੇ ਵੀ ਜਾਰੀ ਹੈ, ਕਿਉਂਕਿ ਸੇਵਾਮੁਕਤੀ ਦੇ ਬਾਵਜੂਦ ਉਹ Ph.D ਦੇ ਅੰਤਿਮ ਸਮੈਸਟਰ 'ਚ ਹਨ। ਅੱਜ ਸਕੂਲ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਅਤੇ ਸਟਾਫ ਨੇ ਉਹਨਾਂ ਨੂੰ ਨਿੱਘੀ ਵਿਦਾਈ ਦਿੱਤੀ ਅਤੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਸਮਾਰੋਹ ਦੌਰਾਨ ਵਿਦਿਆਰਥੀਆਂ ਅਤੇ ਸਹਿਕਰਮੀਆਂ ਨੇ ਉਹਨਾਂ ਦੀ ਸਿੱਖਿਆ ਪ੍ਰਤੀ ਨਿਸ਼ਠਾ ਅਤੇ ਧਾਰਮਿਕ ਸੇਵਾ ਲਈ ਧੰਨਵਾਦ ਪ੍ਰਗਟਾਇਆ। ਹੇਮੰਤ ਕਮਰਾ ਨਾ ਸਿਰਫ਼ ਇੱਕ ਸਿੱਖਿਆਕਾਰ ਹਨ, ਸਗੋਂ ਇੱਕ ਸਮਾਜ ਸੇਵਕ ਵਜੋਂ ਵੀ ਜਾਣੇ ਜਾਂਦੇ ਹਨ। ਉਹਨਾਂ ਨੇ ਸਥਾਨਕ ਸਮਾਜ ਵਿੱਚ ਸਿੱਖਿਆ ਦੇ ਪ੍ਰਚਾਰ, ਧਾਰਮਿਕ ਸੇਵਾ, ਗਰੀਬ ਅਤੇ ਲੋੜਵੰਦਾਂ ਦੀ ਮੱਦਦ ਅਤੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਹਨਾਂ ਦੀ ਸਾਦਗੀ, ਸਮਰਪਣ ਅਤੇ ਸੇਵਾ ਭਾਵਨਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਏਗਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਹੇਮੰਤ ਕਮਰਾ ਜੀ ਨੇ ਸਿੱਖਿਆ ਨੂੰ ਸੇਵਾ ਮੰਨ ਕੇ ਨਿਭਾਇਆ ਹੈ। ਉਹਨਾਂ ਦੀ ਸਿੱਖਿਆ, ਧਾਰਮਿਕ ਸੇਵਾ ਅਤੇ ਸਮਾਜਿਕ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਰਹੇਗਾ।
Author : Malout Live



