ਪ੍ਰੋਫੈਸਰ ਡਾ. ਆਰ.ਕੇ ਉੱਪਲ ਨੂੰ ਐੱਮ.ਟੀ.ਸੀ ਗਲੋਬਲ ਦੀ ਮਿਲੀ ਫੈਲੋਸ਼ਿਪ

ਮਲੋਟ: ਐੱਮ.ਸੀ.ਟੀ ਗਲੋਬਲ ਸੰਸਥਾ ਦੇ ਮੈਂਬਰਸ਼ਿਪ ਮਾਪਦੰਡਾਂ ਨੂੰ ਸੰਤੁਸ਼ਟ ਕਰਨ ਅਤੇ ਇਸ ਦੇ ਪੈਸ਼ੇਵਰ ਮਾਪਦੰਡਾਂ ਦੀ ਪਾਲਣਾ ਕਰਨ ਲਈ 17 ਅਕਤੂਬਰ 2022 ਨੂੰ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ,ਬਠਿੰਡਾ ਦੇ ਪ੍ਰਿੰਸੀਪਲ ਪ੍ਰੋਫੈਸਰ ਰਜਿੰਦਰ ਕੁਮਾਰ ਉੱਪਲ ਨੂੰ ਐੱਮ.ਸੀ.ਟੀ ਗਲੋਬਲ ਦੀ ਫੈਲੋਸ਼ਿਪ ਮਿਲੀ ਹੈ। ਪ੍ਰੋ. ਡਾ.ਆਰ.ਕੇ ਉੱਪਲ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਹੈ।                    

ਇਸ ਸਮੇਂ ਉਹ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਲਾਲੋਜੀ ਵਿੱਚ ਆਪਣੀਆਂ ਸੇਵਾਵਾਂ ਬਤੌਰ ਪ੍ਰਿੰਸੀਪਲ ਵਜੋਂ ਨਿਭਾ ਰਹੇ ਹਨ। ਵਰਤਮਾਨ ਸਮੇਂ ਵਿੱਚ ਮਾਲਵਾ ਖੇਤਰ ਵਿੱਚ ਵੱਧ ਰਹੀ ਕੈਂਸਰ ਦੀ ਬਿਮਾਰੀ ਦੇ ਆਰਥਿਕ ਪ੍ਰਭਾਵਾਂ, ਕਾਰਨਾਂ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਉੱਪਰ ਖੋਜ ਦਾ ਕੰਮ ਕਰ ਰਹੇ ਡਾ.ਆਰ.ਕੇ ਉੱਪਲ ਦੀ ਸ਼ਾਨਦਾਰ ਪ੍ਰਾਪਤੀ ਮੌਕੇ ਬਹੁਤ ਸਾਰੀਆਂ ਸੰਸਥਾਵਾਂ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਵੱਲੋਂ ਵਧਾਈ ਦਿੱਤੀ ਗਈ। Author: Malout Live