ਬੱਚਿਆਂ ਨੂੰ ਸੰਤਰੇ ਦਾ ਜੂਸ ਪਿਆਉਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

1. ਅੱਜਕਲ੍ਹ ਬੱਚਿਆਂ ਵਿੱਚ ਮੋਟਾਪਾ ਤੇ ਜ਼ਿਆਦਾ ਭਾਰ ਦੀ ਬਿਮਾਰੀ ਆਮ ਵੇਖੀ ਜਾ ਸਕਦੀ ਹੈ ਜਿਸ ਦਾ ਉਨ੍ਹਾਂ ਦੀ ਪੜ੍ਹਾਈ ’ਤੇ ਬੁਰਾ ਅਸਰ ਪੈਂਦਾ ਹੈ।
2.ਇਸ ਦੀ ਵਜ੍ਹਾ ਸਾਡੇ ਖਾਣ-ਪੀਣ ਦੀਆਂ ਆਦਤਾਂ ਹਨ।
3.ਕਈ ਵਾਰ ਮਾਪੇ ਆਪਣੇ ਬੱਚਿਆਂ ਦਾ ਸਿਹਤ ਦਾ ਖ਼ਿਆਲ ਰੱਖਣ ਵੇਲੇ ਅਜਿਹੀਆਂ ਗ਼ਲਤੀਆਂ ਕਰ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਦਾ ਕਾਫ਼ੀ ਨੁਕਸਾਨ ਹੁੰਦਾ ਹੈ ।
4.ਜੇ ਤੁਸੀਂ ਸਵੇਰ ਵੇਲੇ ਆਪਣੇ ਬੱਚਿਆਂ ਨੂੰ ਸੰਤਰੇ ਦਾ ਜੂਸ ਦਿੰਦੇ ਹੋ ਤਾਂ ਇਹ ਨੁਕਸਾਨਦੇਹ ਹੋ ਸਕਦਾ ਹੈ। ਹਾਲ ਹੀ ਵਿੱਚ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਖ਼ਾਲੀ ਪੇਟ ਔਰੇਂਜ ਜੂਸ ਪੀਣ ਨਾਲ ਮੋਟਾਪਾ ਵਧਦਾ ਹੈ।
5.ਖੋਜ ਵਿੱਚ ਇਹ ਵਾ ਸਾਹਮਣੇ ਆਇਆ ਕਿ ਸਵੇਰੇ ਬ੍ਰੇਕਫਾਸਟ ਨਾ ਕਰਨ ਨਾਲ ਵੀ ਮੋਟਾਪਾ ਵਧਦਾ ਹੈ।
6. ਹਾਲਾਂਕਿ ਮਾਰਕਿਟ ਵਿੱਚ ਮਿਲਣ ਵਾਲੇ ਫਰੂਟ ਜੂਸ ਨੂੰ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ ਪਰ ਉਸ ਵਿੱਚ ਵੀ ਸ਼ੂਗਰ ਤੇ ਕੈਲੋਰੀ ਦੀ ਮਾਤਰਾ ਵੱਧ ਹੁੰਦੀ ਹੈ।
7. ਇਸ ਤੋਂ ਪਹਿਲਾਂ ਖੋਜ ਵਿੱਚ ਦੱਸਿਆ ਗਿਆ ਸੀ ਕਿ 350 ਮਿਲੀਲੀਟਰ ਫਰੂਟ ਜੂਸ ਵਿੱਚ ਤਕਰੀਬਨ 9 ਚਮਚ ਸ਼ੂਗਰ ਹੁੰਦੀ ਹੈ ਜੇ ਤੁਹਾਡੀ ਸਿਹਤ ਨੂੰ ਨੁਕਸਾਨ ਕਰਦੀ ਹੈ। ਕੁਦਰਤੀ ਫਲਾਂ ’ਚ ਇਹੋ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ।