ਜ਼ਿਲ੍ਹਾ ਪੁਲਿਸ ਵੱਲੋਂ ਸਿਟੀ ਮੋਂਟੇਸਰੀ ਸਕੂਲ ਗਿੱਦੜਬਾਹਾ ਵਿਖੇ ਨਸ਼ਿਆਂ ਵਿਰੁੱਧ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਬੱਚਿਆਂ ਨੂੰ ਕੀਤਾ ਜਾਗਰੂਕ

ਸ਼੍ਰੀ ਮੁਕਤਸਰ ਸਾਹਿਬ :- ਮਿਸ਼ਨ ਨਸ਼ਾ ਮੁਕਤ ਪੰਜਾਬ ਤਹਿਤ ਜ਼ਿਲ੍ਹਾ ਪੁਲਿਸ ਦੇ ਨਸ਼ਾ ਵਿਰੋਧੀ ਚੇਤਨਾ ਯੂਨਿਟ ਦੇ ਇੰਚਾਰਜ ਏਐੱਸਆਈ ਗੁਰਾਦਿੱਤਾ ਸਿੰਘ, ਏਐੱਸਆਈ ਕਾਸਮ ਅਲੀ, ਏਐੱਸਆਈ ਗੁਰਜੰਟ ਸਿੰਘ ਜਟਾਣਾ ਵੱਲੋਂ ਸੀਨੀਅਰ ਸਿਟੀ ਮੋਂਟੇਸਰੀ ਸਕੂਲ ਗਿੱਦੜਬਾਹਾ ਵਿਖੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ। ਜਿੱਥੇ ਉਨ੍ਹਾਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਤੋਂ ਬਚਣ ਦੇ ਤਰੀਕਿਆਂ ਬਾਰੇ ਵੀ ਜਾਣੂ ਕਰਾਇਆ ਉਨ੍ਹਾਂ ਦੱਸਿਆ ਕਿ ਸਾਨੂੰ ਹਮੇਸ਼ਾ ਚੰਗੀ ਪੜ੍ਹਾਈ ਦਾ ਮਾਂ ਪਿਓ ਦੀ ਸੇਵਾ ਦਾ ਹੀ ਨਸ਼ਾ ਹੋਣਾ ਚਾਹੀਦਾ ਹੈ ਸਾਨੂੰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਚਾਹੀਦਾ। ਇਸ ਤੋਂ ਬਾਅਦ ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮੇਸ਼ਾ ਸਾਨੂੰ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਹੌਲਦਾਰ ਨੈਬ ਸਿੰਘ ਨੂਰੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਟ੍ਰੈਫਿਕ ਦੇ ਨਿਯਮਾਂ ਪ੍ਰਤੀ ਬੱਚਿਆਂ ਨੂੰ ਗਾ ਕੇ ਜਾਗਰੂਕ ਕੀਤਾ। ਪ੍ਰਿੰਸੀਪਲ ਸ਼ਿਵਚਰਨ ਸਿੰਘ ਵੱਲੋਂ ਆਈ ਹੋਈ ਪੁਲਿਸ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੱਚਿਆਂ ਨੂੰ ਸਮੇਂ ਸਮੇਂ ਤੇ ਇਹੋ ਜਿਹੇ ਸੈਮੀਨਾਰਾਂ ਦੀ ਜ਼ਰੂਰਤ ਪੈਂਦੀ ਹੈ, ਜਿਸ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਸਿਪਾਹੀ ਮਨਦੀਪ ਕੁਮਾਰ ਮਾਈਕਲ ਅਤੇ ਸਕੂਲ ਸਟਾਫ਼ ਹਾਜ਼ਰ ਸਨ।