District NewsMalout NewsPunjab

ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਮੌਕੇ ਜਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਜਾਗਰੂਕਤਾ ਰੈਲੀ ਅਤੇ ਸਮਾਗਮ ਦਾ ਕੀਤਾ ਆਯੋਜਨ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ): ਬੀਤੇ ਦਿਨ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਤੇ ਜਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਪੰਜਾਬ ਰੈੱਡ ਕਰਾਸ ਸੋਸਾਇਟੀ ਸਟੇਟ ਯੂਨਿਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜਿਲ੍ਹਾ ਰੈੱਡ ਕਰਾਸ ਸੰਸਥਾ ਸ਼੍ਰੀ ਵਿਨੀਤ ਕੁਮਾਰ ਦੇ ਯਤਨਾਂ ਨਾਲ ਬਹੁਤ ਸਾਰੇ ਪ੍ਰੋਗਰਾਮਾਂ ਦੀ ਲੜੀ ਤਹਿਤ ਰੈੱਡ ਕੰਪਲੈਕਸ ਤੋਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰੈੱਡ ਕਰਾਸ ਵਿੱਚ ਚੱਲ ਰਹੇ ਟ੍ਰੇਨਿੰਗ ਕੋਰਸਾਂ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਅਤੇ ਰੈੱਡ ਕਰਾਸ ਲਾਇਬ੍ਰੇਰੀ ਦੇ ਪਾਠਕ ਮੈਂਬਰਾਂ ਨੇ ਭਾਗ ਲਿਆ। ਇਸ ਉਪਰੰਤ ਜਿਲ੍ਹਾ ਰੈਡ ਕਰਾਸ ਸੰਸਥਾ ਵਿੱਚ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਉਪਰੰਤ ਸਕੂਲੀ ਬੱਚਿਆਂ ਨੇ ਸੰਗੀਤ ਅਧਿਆਪਕ ਸ਼੍ਰੀ ਵਿਕਰਮ ਸਿੰਘ ਅਤੇ ਮੈਡਮ ਬਲਜੀਤ ਕੌਰ ਦੀ ਅਗਵਾਈ ਹੇਠ ਸ਼ਬਦ ਕੀਰਤਨ, ਦੇਸ਼ ਭਗਤੀ ਦੇ ਗੀਤ ਅਤੇ ਅੰਤ ਵਿੱਚ ਰਾਸ਼ਟਰੀ ਗੀਤ ਦਾ ਗਾਇਨ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ।

ਸਕੱਤਰ ਗੋਪਾਲ ਸਿੰਘ ਨੇ ਰੈੱਡ ਕਰਾਸ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਵਿਦਿਆਰਥੀਆਂ ਦੇ ਰੈੱਡ ਕਰਾਸ ਵਿੱਚ ਪਾਏ ਜਾ ਸਕਣ ਵਾਲੇ ਯੋਗਦਾਨ ਸੰਬੰਧੀ ਚਾਨਣਾ ਪਾਇਆ। ਇਸ ਮੌਕੇ ਤੇ ਜਿਲ੍ਹਾ ਰੈੱਡ ਕਰਾਸ ਸੋਸਾਇਟੀ ਦੀ ਮੈਨੇਜਿੰਗ ਬਾਡੀ ਦੇ ਮੈਂਬਰਾਨ, ਗੈਰ ਸਰਕਾਰੀ ਸੰਸਥਾਵਾਂ ਦੇ ਕੋਆਰਡੀਨੇਟਰ ਅਤੇ ਮਾਨਵਤਾ ਫਾਊਂਡੇਸ਼ਨ ਦੇ ਸੰਚਾਲਕ ਡਾ. ਨਰੇਸ਼ ਪਰੂਥੀ, ਪੀ.ਏ.ਯੂ. ਦੇ ਸੇਵਾ- ਮੁਕਤ ਕ੍ਰਿਸ਼ੀ ਵਿਗਿਆਨਕ ਡਾ. ਸਤਿੰਦਰਪਾਲ ਸਿੰਘ ਅਤੇ ਵਾਲਿਆਂ ਲੈਬ ਦੇ ਸੰਚਾਲਕ  ਸ. ਸੱਤਪਾਲ ਸਿੰਘ ਵਾਲੀਆ ਸਾਹਿਬ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਵਾਲੀਆ ਲੈਬ ਦੇ ਸੰਚਾਲਕ ਸ਼੍ਰੀ ਸੱਤ ਪਾਲ ਸਿੰਘ ਵਾਲੀਆ ਦੀ ਟੀਮ ਵੱਲੋਂ 44 ਬੱਚਿਆਂ ਦੇ  ਸੀ.ਬੀ.ਸੀ, ਕਿਡਨੀ, ਲਿਵਰ ਅਤੇ ਹੋਰ ਕਈ ਮਹੱਤਵਪੂਰਨ ਟੈਸਟ ਮੁਫ਼ਤ ਕੀਤੇ। ਇਸ ਮੌਕੇ ਤੇ ਰੈੱਡ ਕਰਾਸ ਦੇ ਬਹੁਤ ਸਾਰੇ ਸਟਾਫ ਮੈਂਬਰ ਸੇਵਾ ਵਾਸਤੇ ਪੱਬਾਂ ਭਾਰ ਹੋ ਕੇ ਕੰਮ ਕਰਦੇ ਰਹੇ ਅਤੇ ਬੱਚਿਆਂ ਦੀ ਸਮੱਸਿਆਂ ਅਤੇ ਚਾਹ ਪਾਣੀ ਨਾਲ ਦਿਲ ਖੋਲ ਕੇ ਸੇਵਾ ਕਰਦੇ ਰਹੇ। ਸ਼੍ਰੀ ਵਿਨੀਤ ਕੁਮਾਰ ਨੇ ਸਮਾਗਮ ਵਿੱਚ ਸ਼ਾਮਿਲ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਨੌਜਵਾਨਾਂ ਨੂੰ ਰੈੱਡ ਕਰਾਸ ਦੇ ਸੁਨੇਹੇ ਦੇ ਪ੍ਰਚਾਰਕ ਬਣ ਕੇ ਲੋਕਾਂ ਦੇ ਦੁੱਖ ਦਰਦ ਬਾਰੇ ਰੈੱਡ ਕਰਾਸ ਅਤੇ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕਰਨ ਵਾਸਤੇ ਪ੍ਰੇਰਿਤ ਕੀਤਾ।

Author: Malout Live

Back to top button