ਸਾਂਝ ਕੇਂਦਰ ਸਬ-ਡਿਵੀਜਨ ਲੰਬੀ ਦੇ ਸਟਾਫ ਵੱਲੋਂ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ

ਸਾਂਝ ਕੇਦਰ ਥਾਣਾ ਲੰਬੀ ਵੱਲੋਂ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ ਸਾਂਝ ਕੇਂਦਰ ਥਾਣਾ ਲੰਬੀ ਅਤੇ ਸੀਨੀਅਰ ਮਹਿਲਾ ਸਿਪਾਹੀ ਕਰਮਜੀਤ ਕੌਰ PPMM ਥਾਣਾ ਲੰਬੀ ਵੱਲੋਂ ਪਬਲਿਕ ਨੂੰ ਜਾਗਰੂਕ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕੈਡ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਆਈ.ਪੀ.ਐੱਸ ਅਤੇ ਉਪ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਸ਼੍ਰੀ ਅਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੱਲ੍ਹ ਮਿਤੀ 19-06-2025 ਨੂੰ ਸਾਂਝ ਕੇਦਰ ਥਾਣਾ ਲੰਬੀ ਵੱਲੋਂ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ ਸੈਮੀਨਾਰ ਲਗਾਇਆ ਗਿਆ

ਇਸ ਸੈਮੀਨਾਰ ਵਿੱਚ ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ ਸਾਂਝ ਕੇਂਦਰ ਥਾਣਾ ਲੰਬੀ ਅਤੇ ਸੀਨੀਅਰ ਮਹਿਲਾ ਸਿਪਾਹੀ ਕਰਮਜੀਤ ਕੌਰ PPMM ਥਾਣਾ ਲੰਬੀ ਵੱਲੋਂ ਪਬਲਿਕ ਨੂੰ ਬਾਲ ਵਿਆਹ ਦੀ ਰੋਕਥਾਮ ਬਾਰੇ, ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ, ਸਾਈਬਰ ਕ੍ਰਾਈਮ ਬਾਰੇ, ਸਾਂਝ ਸੇਵਾਵਾਂ ਬਾਰੇ ਅਤੇ ਪੁਲਿਸ ਹੈੱਲਪਲਾਈਨ ਨੰਬਰਾਂ ਬਾਰੇ ਜਾਗਰੂਕ ਕੀਤਾ ਗਿਆ।

Author : Malout Live