ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਤੇ ਹੋਵੇਗੀ ਕਾਰਵਾਈ: ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ
ਮਲੋਟ:- ਐੱਸ.ਡੀ.ਐੱਮ ਸਵਰਨਜੀਤ ਕੌਰ ਕਮ- ਰਿਟਰਨਿੰਗ ਅਫਸਰ-086 ਸ਼੍ਰੀ ਮੁਕਤਸਰ ਸਾਹਿਬ ਵੱਲੋਂ ਚੋਣ ਡਿਊਟੀ ਨੂੰ ਜਰੂਰੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਜਿਸ ਵੀ ਕਰਮਚਾਰੀ ਦੀ ਚੋਣਾਂ ਵਿੱਚ ਡਿਊਟੀ ਲੱਗੀ ਹੈ ਉਸਨੂੰ ਕਰਨਾ ਜਰੂਰੀ ਹੈ। ਜੇਕਰ ਕੋਈ ਕਰਮਚਾਰੀ 19 ਫਰਵਰੀ ਨੂੰ ਡਿਊਟੀ ਤੋਂ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸਦੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਬਹੁਤ ਸਾਰੇ ਕਰਮਚਾਰੀ ਡਿਊਟੀ ਕਟਵਾਉਣ ਲਈ ਉਹਨਾਂ ਦੇ ਪਾਸ ਆ ਰਹੇ ਹਨ ਪ੍ਰੰਤੂ ਕਿਸੇ ਦੀ ਜਾਇਜ ਸਮੱਸਿਆ ਹੋਵੇ ਉਸ ਉੱਪਰ ਵਿਚਾਰ ਕੀਤਾ ਜਾ ਸਕਦਾ ਹੈ। ਲੇਕਿਨ ਦੇਖਣ ਵਿੱਚ ਆਇਆ ਹੈ ਕਿ ਹਰੇਕ ਕਰਮਚਾਰੀ ਡਿਊਟੀ ਕਰਨ ਤੋਂ ਕਤਰਾਉਂਦਾ ਹੈ। ਵਿਧਾਨ ਸਭਾ ਹਲਕਾ-086 ਮੁਕਤਸਰ ਵਿੱਚ 213 ਬੂਥ ਬਣਾਏ ਗਏ ਹਨ। ਹਰੇਕ ਬੂਥ ਤੇ 4 ਕਰਮਚਾਰੀਆਂ ਦੀ ਪਾਰਟੀ ਤਾਇਨਾਤ ਕੀਤੀ ਗਈ ਹੈ। ਬੂਥਾਂ ਤੇ ਵੀਡਿਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੁੱਝ ਬੂਥਾਂ ਤੇ ਮਾਇਕਰੋ ਆਬਜਰਵਰ ਵੀ ਤਾਇਨਾਤ ਕੀਤੇ ਗਏ ਹਨ। 19 ਫਰਵਰੀ ਨੂੰ ਵੀ ਸਪੈਸ਼ਲ ਟੀਮ ਰਾਂਹੀ ਕਰਮਚਾਰੀਆਂ ਦੀ ਜਾਂਚ ਕਰਕੇ ਡਿਊਟੀ ਤੋਂ ਛੋਟ ਸੰਬੰਧੀ ਸਿਫਾਰਸ਼ ਕਰੇਗੀ ਅਤੇ ਡਿਊਟੀ ਕੱਟਣ ਸੰਬੰਧੀ ਮੌਕੇ ਤੇ ਫੈਸਲਾ ਲਿਆ ਜਾਵੇਗਾ। ਬੂਥ ਵੱਧਣ ਕਾਰਨ ਸਟਾਫ ਦੀ ਕਮੀ ਹੈ, ਜਿਸਨੂੰ ਦੇਖਦੇ ਹੋਏ ਚੁਣਾਵੀ ਕਰਮਚਾਰੀਆਂ ਨੂੰ ਪ੍ਰਸ਼ਾਸ਼ਨ ਦਾ ਸਹਿਯੋਗ ਕਰਦੇ ਹੋਏ ਹਰੇਕ ਕਰਮਚਾਰੀ ਨੂੰ ਅਪੀਲ ਹੈ ਕਿ ਉਹ ਆਪਣੀ ਡਿਊਟੀ ਆਪ ਜਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਵੇ।