ਰਾਸ਼ਟਰੀ ਫੈਮਿਲੀ ਵੈਲਫੇਅਰ ਪ੍ਰੋਗਰਾਮ ਅਧੀਨ ਪਿੰਡ ਪੱਕੀ ਟਿੱਬੀ ਤੋਂ ਤਿੰਨ ਨਲਬੰਦੀ ਦੇ ਕੇਸ ਆਲਮਵਾਲਾ ਵਿਖੇ ਕਰਵਾਏ ਗਏ

ਮਲੋਟ:- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਅਤੇ ਡਾ. ਕਿਰਨਦੀਪ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਫੈਮਿਲੀ ਵੈਲਫੇਅਰ ਪ੍ਰੋਗਰਾਮ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਮੌਕੇ ਬੀਤੇ ਦਿਨ ਸ਼ੁੱਕਰਵਾਰ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ (ਆਲਮਵਾਲਾ) ਦੀ ਯੋਗ ਅਗਵਾਈ ਹੇਠ ਔਰਤ ਨਲਬੰਦੀ ਦੇ ਤਿੰਨ ਆਪ੍ਰੇਸ਼ਨ ਕੀਤੇ ਗਏ। ਇਨ੍ਹਾਂ ਦਾ ਹੁਣ ਤੱਕ ਦਾ ਦੂਰਬੀਨ ਅਤੇ ਓਪਨ ਨਲਬੰਦੀ ਦਾ 2000 ਤੋਂ ਵੱਧ ਉਪਰੇਸ਼ਨ ਦਾ ਤਜਰਬਾ ਹੈ। ਡਾ. ਜਗਦੀਪ ਚਾਵਲਾ ਦੁਆਰਾ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਬਹੁਤ ਜਲਦੀ ਆਲਮਵਾਲਾ ਵਿਖੇ ਵੀ ਦੂਰਬੀਨ ਰਾਹੀਂ ਆਪ੍ਰੇਸ਼ਨ ਕੀਤੇ ਜਾਇਆ ਕਰਨਗੇ।

ਇਹ ਤਿੰਨੋਂ ਨਲਬੰਦੀ ਆਪ੍ਰੇਸ਼ਨ ਸੁਨੀਤਾ ਕਮਿਊਨਟੀ ਹੈਲਥ ਅਫਸਰ ਅਤੇ ਗੁਰਪ੍ਰੀਤ ਸਿੰਘ ਐੱਮ.ਪੀ.ਐੱਚ.ਡਬਲਿਊ ਦੁਆਰਾ ਪਿੰਡ ਪੱਕੀ ਟਿੱਬੀ ਤੋਂ ਮੋਟੀਵੇਟ ਕਰ ਕੇ ਕਰਵਾਏ ਗਏ। ਇਹ ਆਪ੍ਰੇਸ਼ਨ ਡਾ. ਐਸ਼ਲੀ ਗਿਰਧਰ ਸਰਜਨ ਅਤੇ ਟੀਮ ਮੈਂਬਰ ਰਾਕੇਸ਼ ਗਿਰਧਰ ਫਾਰਮੇਸੀ ਅਫਸਰ, ਵੀਰਪਾਲ ਕੌਰ, ਸਰਬਜੀਤ ਕੌਰ ਸਟਾਫ ਨਰਸ, ਰੋਹਿਤ ਅਤੇ ਕੁਲਦੀਪ ਦੁਆਰਾ ਸਫਲਤਾਪੂਰਵਕ ਕੀਤੇ ਗਏ ਅਤੇ ਸ਼ਿਵਰਾਜ ਡਰਾਈਵਰ ਦੁਆਰਾ ਇਨ੍ਹਾਂ ਮਰੀਜ਼ਾਂ ਨੂੰ ਘਰ ਪਹੁੰਚਾਇਆ ਗਿਆ। ਹੈੱਲਥ ਐਂਡ ਵੈਲਨੈਸ ਸੈਂਟਰ ਪੱਕੀ ਟਿੱਬੀ ਦੇ ਸਟਾਫ ਵੱਲੋਂ ਸਮੇਂ-ਸਮੇਂ ਸਿਰ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ "ਛੋਟਾ ਪਰਿਵਾਰ ਸੁਖੀ ਪਰਿਵਾਰ" ਦਾ ਇਕ ਪੱਕਾ ਅਤੇ ਸੁਰੱਖਿਅਤ ਤਰੀਕਾ ਹੈ। ਨਲਬੰਦੀ ਇਕ ਬਹੁਤ ਹੀ ਛੋਟਾ ਜਿਹਾ ਆਪ੍ਰੇਸ਼ਨ ਹੈ ਜੋ ਕਿ ਸਰਕਾਰ ਦੁਆਰਾ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ।