ਪੰਜਾਬ 'ਚ ਹੋ ਰਹੀ ਦਰਮਿਆਨੀ ਬਾਰਸ਼, ਜਿਸ ਕਾਰਨ ਠੰਡ ਨੇ ਫੜਿਆ ਜ਼ੋਰ

ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਮੰਗਲਵਾਰ ਸਵੇਰ ਤੋਂ ਹੀ ਦਰਮਿਆਨੀ ਬਾਰਸ਼ ਸ਼ੂਰੁ, ਜਿਸ ਕਾਰਨ ਠੰਡ ਨੇ ਦੁਬਾਰਾ ਜ਼ੋਰ ਫੜ੍ਹ ਲਿਆ ਹੈ,ਮੀਂਹ ਪੈਣ ਦੇ ਨਾਲ-ਨਾਲ ਹਵਾ ਵੀ ਚੱਲ ਰਹੀ ਹੈ। ਅੱਜ ਸਵੇਰੇ ਚੰਡੀਗੜ੍ਹ 'ਚ ਤਾਪਮਾਨ 12 ਡਿਗਰੀ ਸੈਲਸੀਅਸ, ਜਦੋਂ ਕਿ ਜਲੰਧਰ, ਅੰਮ੍ਰਿਤਸਰ 'ਚ ਤਾਪਮਾਨ 11 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਮੁਤਾਬਕ ਅਗਲੇ 1-2 ਦਿਨਾਂ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈਂਦੇ ਰਹਿਣ ਦੀ ਸੰਭਾਵਨਾ ਹੈ ਪਰ ਇਹ ਮੀਂਹ ਰੁਕ-ਰੁਕ ਕੇ ਪੈ ਸਕਦਾ ਹੈ, ਜਿਸ ਕਾਰਨ ਠੰਡ ਦੀ ਮੁੜ ਵਾਪਸੀ ਵੀ ਹੋ ਸਕਦੀ ਹੈ। ਹਾਲਾਂਕਿ ਇਹ ਬਾਰਸ਼ ਹਾੜ੍ਹੀ ਦੀਆਂ ਫਸਲਾਂ, ਖਾਸ ਕਰਕੇ ਕਣਕ ਲਈ ਕਾਫੀ ਲਾਹੇਵੰਦ ਹੁੰਦੀ