5 ਸਾਲ ਤੋਂ 16 ਤੱਕ ਦੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਪੇਸ਼ ਕਰਨ ਦੇ ਲਈ “ਮਿਸ ਲਿਟਲ ਪੰਜਾਬਣ-ਲੋਹੜੀ ਧੀਆਂ ਦੀ” ਸੀਜ਼ਨ-7 ਦੇ ਨਾਲ ਵਾਪਿਸ
ਮਲੋਟ: ਲੋਕਾਂ ਦੀ ਭਾਰੀ ਮੰਗ ਤੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਣ ਲਈ, ਸ਼ਾਈਨ ਡਾਂਸ ਪਲੈਨੇਟ ਅਤੇ ਰਿਚ ਹੈਰੀਟੇਜ ਕਲਚਰਲ ਐਂਡ ਵੈਲਫੇਅਰ ਸੋਸਾਇਟੀ "ਮਿਸ ਲਿਟਲ ਪੰਜਾਬਣ-ਲੋਹੜੀ ਧੀਆਂ ਦੀ" ਦੇ ਸੀਜ਼ਨ-7 ਦੇ ਨਾਲ ਵਾਪਿਸ ਆ ਗਈ ਹੈ। ਗਰੁੱਪ-ਏ 5 ਸਾਲ ਤੋਂ 10 ਸਾਲ ਤੱਕ ਅਤੇ ਗਰੁੱਪ-ਬੀ 11 ਸਾਲ ਤੋਂ 16 ਸਾਲ ਤੱਕ ਦੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਪੇਸ਼ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਡੀਸ਼ਨ ਗਾਇਕੀ, ਡਾਂਸ, ਰੈਂਪ ਵਾਕ, ਅਦਾਕਾਰੀ, ਕਵਿਤਾ ਕਿਸੇ ਦਾ ਵੀ ਹੋਵੇ ਪਰ ਪੰਜਾਬੀ ਸੱਭਿਆਚਾਰ ਸੰਬੰਧੀ ਹੋਣਾ ਚਾਹੀਦਾ ਹੈ। ਆਡੀਸ਼ਨ 15 ਅਕਤੂਬਰ 2023 ਨੂੰ ਬਚਪਨ ਪਲੇਅ ਵੇਅ ਸਕੂਲ ਵਿਖੇ ਹੋਵੇਗਾ, ਜਿਸਦਾ ਸੈਮੀਫਾਈਨਲ ਦਸੰਬਰ 2023 ਅਤੇ ਫਾਈਨਲ ਜਨਵਰੀ 2024 ਵਿੱਚ ਹੋਵੇਗਾ। Author: Malout Live



