ਥਾਣਾ ਕੋਟਭਾਈ ਦੀ ਪੁਲਿਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਗੈਂਗ ਨੂੰ ਕੀਤਾ ਕਾਬੂ
ਮਲੋਟ:- ਜਿਲ੍ਹਾ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਨੂੰ ਇਤਲਾਹ ਮੋਸੂਲ ਹੋਈ ਸੀ ਕਿ ਨਵਦੀਪ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਜੰਡਵਾਲਾ, ਕਮਲ ਕਿਸ਼ੋਰ ਉਰਫ ਲਾਲਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਲਾਲ ਕੁਰਪੀ ਅੱਡਾ ਗਲੀ ਨੰਬਰ -03 ਫਿਰੋਜਪੁਰ ਕੈਂਟ, ਸੁਖਦੀਪ ਸਿੰਘ ਉਰਫ ਸੀਪਾ ਪੁੱਤਰ ਧਰਮਪ੍ਰੀਤ ਸਿੰਘ ਵਾਸੀ ਮੱਲਣ ਅਤੇ ਹਨੀ ਵਾਸੀ ਮਲੋਟ ਨੇ ਰਲ ਕੇ ਇੱਕ ਰੈਕੇਟ ਬਣਾਇਆ ਹੋਇਆ ਹੈ। ਜੋ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਫਿਰੋਤੀਆਂ ਇਕੱਠੀਆਂ ਕਰਦੇ ਹਨ ਅਤੇ ਡਰਾ ਧਮਕਾ ਕੇ ਲੋਕਾਂ ਦੇ ਸੱਖਤ ਸੱਟ ਫੇਟ ਮਾਰਦੇ ਹਨ ਅਤੇ ਫੋਨ ਕਰਕੇ ਫਿਰੋਤੀ ਮੰਗਦੇ ਹਨ। ਇਹਨਾਂ ਪਾਸ ਨਜਾਇਜ਼ ਅਸਲਾ ਵੀ ਹੈ ਅਤੇ ਇਸ ਵਕਤ ਇਹ ਥਾਣਾ ਕੋਟਭਾਈ ਦੇ ਏਰੀਆ ਵਿੱਚ ਮੌਜੂਦ ਹਨ। ਜਿਸ ਤੇ ਸ਼੍ਰੀ ਧਰੁਮਨ ਐੱਚ.ਨਿੰਬਲੇ, ਆਈ.ਪੀ.ਐੱਸ, ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਮੁਤਾਬਿਕ ਅਤੇ ਸ਼੍ਰੀ ਨਰਿੰਦਰ ਸਿੰਘ ਪੀ.ਪੀ.ਐੱਸ, ਉਪ ਕਪਤਾਨ ਪੁਲਿਸ, ਸ:ਡ ਗਿੱਦੜਬਾਹਾ ਅਤੇ ਐੱਸ.ਆਈ ਨਵਪ੍ਰੀਤ ਸਿੰਘ ਮੁੱਖ ਅਫਸਰ,
ਥਾਣਾ ਕੋਟਭਾਈ ਦੀ ਅਗਵਾਈ ਵਿੱਚ ਥਾਣਾ ਕੋਟਭਾਈ ਦੀ ਪੁਲਿਸ ਵੱਲੋਂ ਉਪਰੋਕਤ ਇਤਲਾਹ ਮੋਸੂਲ ਹੋਣ ਤੇ ਨਵਦੀਪ ਸਿੰਘ ਅਤੇ ਕਮਲ ਕਿਸ਼ੋਰ ਉਰਫ ਲਾਲਾ ਉਕਤਾਨ ਨੂੰ ਦਬਿਸ਼ ਕਰਕੇ ਇਹਨਾਂ ਪਾਸੋਂ 12 ਬੋਰ ਦੇਸੀ ਕੱਟਾ ਬ੍ਰਾਮਦ ਕੀਤਾ ਹੈ ਅਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰ 63 ਮਿਤੀ 14.04.22 ਅ/ਧ 387,25,27/54/59 ਅਸਲਾ ਐਕਟ ਥਾਣਾ ਕੋਟਭਾਈ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਤੋਂ ਇਹ ਪਾਇਆ ਗਿਆ ਹੈ ਕਿ ਇਹਨਾਂ ਦੇ ਗੈਂਗਸਟਰ ਕਾਲੀ ਚਰਨ ਵਾਸੀ ਮੋਹਾਲੀ , ਜੋ ਤਿਹਾੜ ਜੇਲ੍ਹ ਵਿੱਚ ਬੰਦ ਹੈ ਅਤੇ ਲਾਂਰੈਂਸ ਬਿਸ਼ਨੋਈ ਗੈਂਗ ਦਾ ਅਹਿਮ ਮੈਂਬਰ ਨਾਲ ਸੰਬੰਧ ਹਨ ਅਤੇ ਇਹਨਾਂ ਨੇ 01 ਲੱਖ ਰੁਪਏ ਲੈ ਕੇ ਫਿਰੋਜਪੁਰ ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਸੀ ਅਤੇ ਡਰਾ ਧਮਕਾ ਕੇ ਇੱਕ ਵਿਅਕਤੀ ਪਾਸੋਂ 01 ਲੱਖ ਰੁਪਏ ਦੀ ਫਿਰੋਤੀ ਵੀ ਹਾਸਿਲ ਕੀਤੀ ਹੈ। ਮੁਕੱਦਮਾ ਵਿੱਚ ਦੋਸ਼ੀਆਨ ਸੁਖਦੀਪ ਸਿੰਘ ਉਰਫ ਸੀਪਾ ਵਾਸੀ ਮੱਲਣ ਅਤੇ ਹਨੀ ਵਾਸੀ ਮਲੋਟ ਦੀ ਗ੍ਰਿਫਤਾਰੀ ਬਾਕੀ ਹੈ। ਦੋਸ਼ੀ ਨਵਦੀਪ ਸਿੰਘ ਅਤੇ ਕਮਲ ਕਿਸ਼ੋਰ ਉਰਫ ਲਾਲਾ ਉਕਤਾਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Author : Malout Live