Malout News

“ਮਲੋਟ ਸਫਰਨਾਮਾ” ਪੁਸਤਕ ਦੀ ਹੋਈ ਘੁੰਡ ਚੁਕਾਈ

ਮਲੋਟ :- (ਆਰਤੀ ਕਮਲ) : ਮਲੋਟ ਸ਼ਹਿਰ ਅਤੇ ਪਿੰਡਾਂ ਦੇ ਇਤਹਾਸ ਦੀ ਖੋਜ ਕਰਨ ਵਾਲੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ 11ਵੀਂ ਪੁਸਤਕ “ਮਲੋਟ ਸਫਰਨਾਮਾ” ਦੀ ਸਕਾਈ ਮਾਲ ਮਲੋਟ ਵਿਖੇ ਹੋਏ ਵਿਰਾਸਤ ਮੇਲੇ ਦੌਰਾਨ ਘੁੰਡ ਚੁਕਾਈ ਹੋਈ । ਇਸ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਐਸ.ਡੀ.ਐਮ ਗੋਪਾਲ ਸਿੰਘ ਅਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤੀ ਗਈ ਜਦਕਿ ਇਸ ਸਮੇਂ ਉਹਨਾਂ ਨਾਲ ਮਲੋਟ ਸ਼ਹਿਰ ਦੇ ਫਾਊਂਡਰ ਪਰਿਵਾਰ ਤੋਂ ਚੌਧਰੀ ਅਮਰ ਕੁਮਾਰ, ਸਕਾਈਮਾਲ ਦੇ ਪ੍ਰੋਜੈਕਟ ਹੈਡ ਵਿਜੈ ਚਲਾਣਾ, ਚੇਅਰਮੈਨ ਪ੍ਰਮੋਦ ਮਹਾਸ਼ਾ, ਬਲਾਕ ਪ੍ਰਧਾਨ ਕਾਂਗਰਸ ਨੱਥੂ ਰਾਮ ਗਾਂਧੀ, ਸ਼ੁੱਭਦੀਪ ਸਿੰਘ ਬਿੱਟੂ, ਸਤਿਗੁਰ ਦੇਵ ਰਾਜ ਪੱਪੀ, ਭਾਜਪਾ ਮੰਡਲ ਪ੍ਰਧਾਨ ਸੋਮ ਕਾਲੜਾ ਅਤੇ ਅਨੂ ਅਹੂਜਾ ਵੀ ਹਾਜਰ ਸਨ । ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਰੋਹਿਤ ਕਾਲੜਾ ਨੇ ਦੱਸਿਆ ਕਿ ਇਸ ਪੁਸਤਕ ਵਿਚ ਮਲੋਟ ਸ਼ਹਿਰ ਦੇ ਮੌਜੂਦਾ ਹਾਲਾਤਾਂ ਬਾਰੇ ਚਾਨਣਾ ਪਾਇਆ ਗਿਆ ਹੈ ਅਤੇ ਨਾਲ ਹੀ ਵੱਖ ਵੱਖ ਖੇਤਰਾਂ ਵਿਚ ਉਭਰ ਕੇ ਆ ਰਹੀਆਂ ਸ਼ਖਸੀਅਤਾਂ ਬਾਰੇ ਵੀ ਦੱਸਿਆ ਗਿਆ ਹੈ । ਜਿਕਰਯੋਗ ਹੈ ਕਿ ਲੇਖਕ ਰੋਹਿਤ ਕਾਲੜਾ ਨੂੰ ਆਪਣੀਆਂ ਕਿਤਾਬਾਂ ਸਦਕੇ ਸੂਬਾ ਪੱਧਰ ਤੇ ਸਵੈਮਾਨ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸ ਮੌਕੇ ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ, ਸ਼ੈਲਰ ਯੂਨੀਅਨ ਦੇ ਪ੍ਰਧਾਨ ਪ੍ਰੇਮ ਗੋਇਲ, ਪ੍ਰੈਸ ਕਲੱਬ ਦੇ ਪ੍ਰਧਾਨ ਗੁਰਮੀਤ ਮੱਕੜ, ਪੰਮਾ ਬਰਾੜ, ਸਮਾਜਸੇਵੀ ਗੁਰਸ਼ਮਿੰਦਰ ਸਿੰਘ, ਮਾਸਟਰ ਜਸਪਾਲ ਸਿੰਘ, ਮਾਸਟਰ ਹਿੰਮਤ ਸਿੰਘ, ਜਗਤਾਰ ਬਰਾੜ, ਕੇਵਲ ਅਰੋੜਾ, ਰਜਿੰਦਰ ਘੱਗਾ, ਗੌਰਵ ਨਾਗਪਾਲ, ਸ਼ਿਵ ਕੁਮਾਰ ਸ਼ਿਵਾ. ਡ੍ਰਾ ਪ੍ਰੇਮ ਡੂਮੜਾ,  ਹਰਵਿੰਦਰ ਸਿੰਘ ਸੀਚਾ, ਰਿਸ਼ੀ ਹਿਰਦੇਪਾਲ ਆਦਿ ਹਾਜਰ ਸਨ ।

Leave a Reply

Your email address will not be published. Required fields are marked *

Back to top button