ਮਲੋਟ ਸ਼ਹਿਰ ਵਿੱਚ ਬੱਸ ਸਟੈਂਡ ਅਤੇ ਹੱਡਾ ਰੋੜੀ ਦੀ ਡਾ. ਸੁਖਦੇਵ ਸਿੰਘ ਗਿੱਲ ਨੇ ਕੀਤੀ ਮੰਗ
ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਕਨੀਵਰਨ ਸਿਟੀ ਵਿਕਾਸ ਮੰਚ ਮਲੋਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਪੰਜਾਬ ’ਚ ਸਰਕਾਬੀ ਬੱਸ ਸਟੈਂਡ ਅਤੇ ਹੱਡਾ ਰੋੜੀਆਂ ਬਣੀਆਂ ਹੋਈਆਂ ਹਨ, ਪਰ ਮਲੋਟ ਸ਼ਹਿਰ ਅਜਿਹਾ ਸ਼ਹਿਰ ਜੋ ਬੱਸ ਸਟੈਂਡ ਅਤੇ ਹੱਡਾ ਰੋੜੀ ਨੂੰ ਤਰਸ ਰਿਹਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਕਨੀਵਰਨ ਸਿਟੀ ਵਿਕਾਸ ਮੰਚ ਮਲੋਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਪੰਜਾਬ ’ਚ ਸਰਕਾਬੀ ਬੱਸ ਸਟੈਂਡ ਅਤੇ ਹੱਡਾ ਰੋੜੀਆਂ ਬਣੀਆਂ ਹੋਈਆਂ ਹਨ, ਪਰ ਮਲੋਟ ਸ਼ਹਿਰ ਅਜਿਹਾ ਸ਼ਹਿਰ ਜੋ ਬੱਸ ਸਟੈਂਡ ਅਤੇ ਹੱਡਾ ਰੋੜੀ ਨੂੰ ਤਰਸ ਰਿਹਾ ਹੈ। ਮਲੋਟ ਸ਼ਹਿਰ ’ਚ ਨਿੱਜੀ ਬੱਸ ਅੱਡਾ ਹੋਣ ਕਰਕੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਨਾਲ ਆਮ ਜਨਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਰਿਸ਼ਾਂ ਦੇ ਮੌਸਮਾਂ ਵਿਚ ਬੱਸ ਅੱਡਾ ਪਾਣੀ ਨਾਲ ਭਰ ਜਾਂਦਾ ਹੈ,
ਜਿਸ ਨਾਲ ਆਮ ਜਨਤਾ ਨੂੰ ਭਾਰੀ ਮੁਸ਼ਕਿਲ ਆਉਂਦੀ ਹੈ। ਇਸ ਤੋਂ ਇਲਾਵਾ ਜਦ ਕੋਈ ਪਸ਼ੂ ਮਰ ਜਾਂਦਾ ਹੈ ਤਾਂ ਕਈ-ਕਈ ਦਿਨ ਉੱਥੇ ਹੀ ਪਿਆ ਰਿਹਾ ਰਹਿੰਦਾ ਹੈ। ਇਹ ਮੁਸ਼ਕਿਲ ਮਲੋਟ ’ਚ ਹੱਡਾ ਰੋੜੀ ਨਾ ਹੋਣ ਕਾਰਨ ਆਉਂਦੀ ਹੈ। ਕਈ ਦਿਨ ਪਏ ਰਹਿੰਦੇ ਮਰੇ ਪਸ਼ੂਆਂ ਕਾਰਨ ਬਦਬੂ ਫ਼ੈਲ ਜਾਂਦੀ ਹੈ। ਡਾ.ਗਿੱਲ ਨੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇੰਨ੍ਹਾਂ ਲੋਕ ਹਿੱਤ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਬੱਸ ਸਟੈਂਡ ਅਤੇ ਹੱਡਾ ਰੋੜੀ ਸੰਬੰਧੀ ਪਹਿਲਾਂ ਵੀ ਸਮਾਜਸੇਵੀ ਸੰਸਥਾਵਾਂ ਵੱਲੋਂ ਉਕਤ ਮੰਤਰੀਆਂ ਤੋਂ ਮੰਗ ਕੀਤੀ ਜਾ ਚੁੱਕੀ ਹੈ।
Author : Malout Live