District NewsMalout News

ਦਿਵਿਆਂਗ ਵਿਅਕਤੀਆਂ ਦੇ ਆਧਾਰ ਕਾਰਡ ਵਾਂਗ ਹੀ ਯੂਨੀਕ ਡਿਸਇਬਲਟੀ ਪਛਾਣ ਪੱਤਰ ਬਣਾਏ ਜਾਣਗੇ- ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ:-  ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਦਸਿਆ ਕਿ ਦਿਵਿਆਂਗ ਵਿਅਕਤੀਆਂ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖਰੇ ਉਪਰਾਲੇ ਤਹਿਤ ਅਧਾਰ ਕਾਰਡ ਵਾਂਗ ਹੀ ਯੂਨੀਕ ਡਿਸਇਬਲਟੀ ਪਛਾਣ ਪੱਤਰ ਬਣਾਏ ਜਾ ਰਹੇ ਹਨ ।ਇਹਨਾਂ ਕਾਰਡਾਂ ਦੇ ਤਹਿਤ ਜਿਹਨਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਹੀ ਡਿਸਏਬਿਲਟੀ ਸਰਟੀਫਿਕੇਟ ਹਨ । ਉਹਨਾਂ ਸਰਟੀਫਿਕੇਟਾਂ ਨੂੰ ਵੀ ਇੱਕ ਨਵੇਂ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਜੋ ਪਹਿਲਾਂ ਬਣੇ ਸਰਟੀਫਿਕੇਟਾਂ ਨੂੰ ਭਾਰਤ ਸਰਕਾਰ ਦੇ ਪੋਰਟਲ ਤੇ ਦਰਜ ਕੀਤਾ ਜਾ ਸਕੇ ।ਇਸ ਤੋਂ ਇਲਾਵਾ ਹੁਣ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕ੍ਰਿਆ ਵੀ ਯੂ.ਡੀ.ਆਈ.ਡੀ. ਪੋਰਟਲ ਤੇ ਹੀ ਆਰੰਭ ਹੋ ਚੁੱਕੀ ਹੈ, ਜਿਸ ਤਹਿਤ ਕੋਈ ਵੀ ਦਿਵਿਆਂਗ ਵਿਅਕਤੀ ਨਵਾਂ ਸਰਟੀਫਿਕੇਟ ਬਣਾਉਣ ਲਈ ਘਰ ਜਾਂ ਕਿਸੇ ਵੀ ਨੇੜੇ ਦੇ ਸੁਵਿਧਾ ਸੈਂਟਰ ਤੋਂ  http://www.swavlambancard.gov.in/    ਤੇ ਅਪਲਾਈ ਕਰ ਸਕਦਾ ਹੈ , ਜਿਸ ਉਪਰੰਤ ਬਿਨੈਕਾਰ ਨੂੰ ਉਸਦੇ ਮੋਬਾਇਲ ਤੇ ਮੈਸਜ ਪ੍ਰਾਪਤ ਹੋ ਜਾਵੇਗਾ ਅਤੇ ਡਿਸੲਬਿਲਟੀ ਦੇ ਸਰਟੀਫਿਕੇਟ ਲਈ ਸਬੰਧਤ ਮਾਹਿਰ ਡਾਕਟਰ ਪਾਸ ਜਾਣ ਲਈ ਮੈਸਜ ਵੀ ਜਾਵੇਗਾ ਤਾਂ ਜੋ ਜਾਂਚ ਕਰਨ ਉਪਰੰਤ ਸਬੰਧਤ ਵਿਅਕਤੀ ਦੇ ਡਿਸਇਬਲਟੀ ਸਰਟੀਫਿਕੇਟ ਦੀ ਪ੍ਰਕ੍ਰਿਆ ਨੂੰ ਯੂ.ਡੀ.ਆਈ.ਡੀ. ਪੋਰਟਲ ਤੇ ਪੂਰਾ ਕੀਤਾ ਜਾ ਸਕੇ ।


ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕ੍ਰਿਆ ਨਾਲ ਦਿਵਿਆਂਗਤਾ ਸਰਟੀਫਿਕੇਟ ਦੀ ਵੈਲੀਡਿਟੀ ਪੂਰੇ ਭਾਰਤ ਵਿੱਚ ਹੋ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਭਵਿੱਖ ਵਿੱਚ ਆਪਣਾ ਸਰਟੀਫਿਕੇਟ ਗੁੰਮ ਕਰ ਲੈਂਦਾ ਹੈ ਤਾਂ ਉਸਨੂੰ ਦੁਬਾਰਾ ਨਵਾਂ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ ਸਗੋਂ ਉਹ ਆਪਣਾ ਪੁਰਾਣਾ ਸਰਟੀਫਿਕੇਟ ਹੀ  http://www.swavlambancard.gov.in/  ਤੋਂ ਪ੍ਰਾਪਤ ਕਰ ਸਕਦਾ ਹੈ ।ਇਸ ਪ੍ਰਕ੍ਰਿਆ ਤਹਿਤ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿੱਚ ਹੁਣ ਤੱਕ ਪਹਿਲਾਂ ਹੀ 4952 ਕਾਰਡ ਬਣਾਏ ਜਾ ਚੁੱਕੇ ਹਨ  ਅਤੇ ਵਧੇਰੇ ਜਾਣਕਾਰੀ ਲਈ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਨੇੜੇ ਦੇ ਸੁਵਿਧਾ ਕੇਂਦਰ ਤੇ ਵੀ ਸੰਪਰਕ ਕੀਤਾ ਜਾ ਸਕ

Leave a Reply

Your email address will not be published. Required fields are marked *

Back to top button