ਜਾਣੋ ਨਿੰਬੂ ਤੋਂ ਹੋਣ ਵਾਲੇ ਫਾਇਦੇ ਤੇ ਨੁਕਸਾਨ

ਜੇਕਰ ਤੁਸੀਂ ਨਿੰਬੂ ਦੀਆਂ ਖੂਬੀਆਂ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹੋ ਤਾਂ ਤੁਸੀਂ ਇਸ ਦੇ ਫਾਇਦੇ ਜਾਣ ਕੇ ਹੈਰਾਨ ਹੋ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਨਿੰਬੂ ਦੇ ਕਮਾਲ ਦੇ ਫਾਇਦੇ। 1. ਨਿੰਬੂ ਸਾਡੇ ਸ਼ਰੀਰ ਦੇ ਪੀਐਚ ਲੇਵਲ ਨੂੰ ਸਹੀ ਪੱਧਰ 'ਤੇ ਬਣਾਏ ਰੱਖਣ 'ਚ ਮਦਦ ਕਰਦਾ ਹੈ। 2.ਨਿੰਬੂ ਦੇ ਸੇਵਨ ਨਾਲ ਕਿਡਨੀ ਦੀ ਪੱਥਰੀ 'ਚ ਵੀ ਲਾਭ ਮਿਲ ਸਕਦਾ ਹੈ। 3. ਨਿੰਬੂ ਪਾਚਣ ਪ੍ਰਣਾਲੀ ਨੂੰ ਬੇਹਤਰ ਬਨਾਉਣ 'ਚ ਮਦਦ ਕਰਦਾ ਹੈ। 4. ਨਿੰਬੂ 'ਚ ਥਿਆਮਿਨ, ਵਿਟਾਮਿਨ ਬੀ-6, ਵਿਟਾਮਿਨ ਈ ਤੇ ਫੋਲੇਟ ਜਿਹੇ ਵਿਟਾਮਿਨ ਮੌਜੂਦ ਹੁੰਦੇ ਹਨ। 5. ਨਿੰਬੂ ਬਲੱਡ ਪ੍ਰੈਸ਼ਰ, ਡਿਪ੍ਰੇਸ਼ਨ ਤੇ ਲੀਵਰ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।ਨੁਕਸਾਨ:- -ਨਿੰਬੂ ਖਾਣ ਤੋਂ ਤੁਰੰਤ ਬਾਅਦ ਬ੍ਰਸ਼ ਨਾ ਕਰੋ। -ਕੁੱਝ ਲੋਕਾਂ ਨੂੰ ਇਸ ਨਾਲ ਐਲਰਜੀ ਜਾਂ ਗਲਾ ਵੀ ਖਰਾਬ ਹੋ ਸਕਦਾ ਹੈ। -ਜੇਕਰ ਤੁਸੀਂ ਅਲਸਰ ਤੋਂ ਪਰੇਸ਼ਾਨ ਹੋ ਤਾਂ ਨਿੰਬੂ ਦਾ ਸੇਵ ਨਾ ਕਰੋ।