Malout News

ਜੰਡਵਾਲਾ ਵਿਖੇ ਜਬਰੀ ਜਮੀਨ ਵਾਹੁਣ ਤੇ ਦਰਜਨ ਭਰ ਵਿਅਕਤੀਆਂ ਖਿਲਾਫ ਮੁਕਦਮਾ ਦਰਜ

ਮਲੋਟ (ਆਰਤੀ ਕਮਲ) : ਨੇੜਲੇ ਪਿੰਡ ਜੰਡਵਾਲਾ ਚੜਤ ਸਿੰਘ ਵਿਖੇ ਡਰਾ ਧਮਕਾ ਕੇ ਜਬਰੀ ਦੂਸਰੇ ਦੀ ਜਮੀਨ ਵਾਹੁਣ ਤੇ ਪੁਲਿਸ ਨੇ 8 ਮਲੂਮ ਅਤੇ 5 ਨਾਮਲੂਮ ਕੁੱਲ 13 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ । ਜਿਕਰਯੋਗ ਹੈ ਕਿ ਇਹਨਾਂ 8 ਮਲੂਮ ਵਿਅਕਤੀਆਂ ਵਿਚੋਂ 3 ਵਿਅਕਤੀਆਂ ਤੇ ਕਰੀਬ 2 ਸਾਲ ਪਹਿਲਾਂ ਵੀ ਇਸੇ ਜਮੀਨ ਨੂੰ ਜਬਰੀ ਵਾਹੁਣ ਤੇ ਮੁਕਦਮਾ ਨੰ 104 ਮਿਤੀ 3 ਜੁਲਾਈ 2017 ਦਰਜ ਹੋਇਆ ਸੀ ਤੇ ਮਾਣਯੋਗ ਅਦਾਲਤ ਵਿਚ ਇਹ ਕੇਸ ਚਲ ਰਿਹਾ ਹੈ । ਤਾਜਾ ਸਥਿਤੀ ਵਿਚ ਸ਼ਿਕਾਇਤ ਕਰਤਾ ਵਿਜੈ ਰਤਨ ਨੇ ਦੱਸਿਆ ਕਿ ਉਹਦੀ ਸਾਂਝੀ ਜਮੀਨ ਬਠਿੰਡਾ ਜੀਟੀ ਰੋਡ ਤੇ ਲਗਦੀ ਹੈ ਜਿਥੇ ਉਸਨੇ ਨਰਮਾ ਬੀਜਿਆ ਸੀ ਪਰ ਬੇਮੌਸਮੀ ਬਰਸਾਤ ਕਾਰਨ ਨਰਮਾ ਖਰਾਬ ਹੋ ਗਿਆ ਸੀ । ਉਸਨੇ ਦੱਸਿਆ ਕਿ 16 ਤਰੀਕ ਨੂੰ ਦੁਪਹਿਰ ਵੇਲੇ ਭਜਨ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਕੁਝ ਵਿਅਕਤੀ ਉਹਦੀ ਜਮੀਨ ਵਾਹ ਰਹੇ ਹਨ ਅਤੇ ਜਦ ਉਹ ਮੌਕੇ ਤੇ ਪੁੱਜਾ ਤਾਂ ਦੇਖਿਆ ਕਿ ਉਹਦੀ ਜਮੀਨ ਕੋਲ ਇਕ ਜੀਪ ਅਤੇ ਦੋ ਕਾਰਾਂ ਖੜੀਆਂ ਸਨ ਤੇ ਦਰਜਨ ਭਰ ਤੋਂ ਵੱਧ ਵਿਅਕਤੀ ਟਰੈਕਟਰ ਨਾਲ ਉਹਦੀ ਜਮੀਨ ਵਾਹ ਰਹੇ ਹਨ । ਰੋਕਣ ਤੇ ਉਕਤ ਵਿਅਕਤੀਆਂ ਨੇ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਜਿਸ ਕਰਕੇ ਉਹ ਸੜਕ ਤੇ ਪਾਸੇ ਹੋ ਕੇ ਖੜ ਗਿਆ । ਵਿਜੈ ਰਤਨ ਨੇ ਦੱਸਿਆ ਕਿ ਇਸ ਸਬੰਧੀ ਉਸਨੇ ਮੌਕੇ ਤੇ ਮੌਜੂਦ ਗਵਾਹਾਂ ਸਮੇਤ ਥਾਣਾ ਸਿਟੀ ਵਿਖੇ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ । ਥਾਣਾ ਸਿਟੀ ਪੁਲਿਸ ਨੇ ਦੱਸਿਆ ਕਿ ਵਿਜੈ ਰਤਨ ਦੇ ਬਿਆਨਾ ਤੇ ਪੁਲਿਸ ਨੇ ਮੁਕਦਮਾ ਨੰ 181 ਮਿਤੀ 20 ਸਤੰਬਰ 2019 ਨੂੰ ਧਾਰਾ 447, 506, 148, 149 ਅਤੇ ਆਰਮ ਐਕਟ25, 27 ਤਹਿਤ ਬਰਖਿਲਾਫ ਜੀਤ ਸਿੰਘ, ਹਰਨਾਥ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ, ਸੁਖਰਾਜ ਸਿੰਘ, ਸੁਖਪਾਲ ਸਿੰਘ, ਸ਼ਮਿੰਦਰ ਸਿੰਘ ਅਤੇ ਪੰਜ ਨਾਮਲੂਮ ਵਿਅਕਤੀ ਖਿਲਾਫ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Leave a Reply

Your email address will not be published. Required fields are marked *

Back to top button