Malout News

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਸੰਗਤਾਂ ਵਲੋਂ ਮਲੋਟ ਪੁੱਜਣ ‘ਤੇ ਨਿੱਘਾ ਸਵਾਗਤ

ਮਲੋਟ:- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਆਰੰਭ ਕੀਤੇ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਥਾਨਕ ਤਿਕੋਣੀ ਤਿਕੋਣੀ ਵਿਖੇ ਪਹੁੰਚਣ ‘ਤੇ ਖ਼ਾਲਸਾਈ ਜਾਹੋ ਜਲਾਲ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸੰਗਤਾਂ ਸਵੇਰ ਤੋਂ ਹੀ ਨਗਰ ਕੀਰਤਨ ਦੇ ਦਰਸ਼ਨਾਂ ਲਈ ਇੰਤਜ਼ਾਰ ਵਿਚ ਖੜ੍ਹੀਆਂ ਦਿਖਾਈ ਦਿੱਤੀਆਂ। ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੀ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਤੋਂ ਇਲਾਵਾ ਨਗਰ ਕੌਾਸਲ ਦੇ ਪ੍ਰਧਾਨ ਰਾਮ ਸਿੰਘ ਭੁੱਲਰ ਦੀ ਅਗਵਾਈ ਵਿਚ ਸਮੂਹ ਨਗਰ ਕੌਾਸਲਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਤੇ ਜੈਕਾਰਿਆਂ ਦੀ ਗੂੰਜ ‘ਚ ਫ਼ੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਤਿਕੋਣੀ ਚੌਾਕ ਤੋਂ ਲੈ ਕੇ ਦਾਨੇਵਾਲਾ ਚੌਾਕ ਤੱਕ ਮਾਰਗ ਨੂੰ ਖ਼ਾਲਸਾਈ ਝੰਡੀਆਂ ਤੇ ਲੜੀਆਂ ਨਾਲ ਸ਼ਿੰਗਾਰਿਆ ਗਿਆ। ਸ਼ਹਿਰ ਦੀਆਂ ਸੰਗਤਾਂ ਵਲੋਂ ਥਾਂ-ਥਾਂ ‘ਤੇ ਚਾਹ, ਬਿਸਕੁੱਟ, ਫ਼ਲਾਂ ਆਦਿ ਵੱਖ-ਵੱਖ ਵਸਤਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਜੱਥੇ. ਦਿਆਲ ਸਿੰਘ ਕੋਲਿਆਂਵਾਲੀ, ਐੱਸ.ਡੀ.ਐੱਮ. ਗੋਪਾਲ ਸਿੰਘ, ਅਵਤਾਰ ਸਿੰਘ ਵਣਵਾਲਾ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਕੁਲਬੀਰ ਸਿੰਘ ਕੋਟਭਾਈ, ਅਮਰਜੀਤ ਸਿੰਘ ਜੰਡਵਾਲਾ, ਜਥੇ. ਗੁਰਪਾਲ ਸਿੰਘ ਗੋਰਾ, ਡਾ. ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ, ਭਾਜਪਾ ਮੰਡਲ ਪ੍ਰਧਾਨ ਸੋਮਨਾਥ ਕਾਲੜਾ, ਨਗਰ ਕੌਾਸਲਰ ਜਗਤਾਰ ਸਿੰਘ ਬਰਾੜ, ਹੈਪੀ ਡਾਵਰ, ਰਜਿੰਦਰ ਘੱਗਾ, ਚੇਅਰਮੈਨ ਰਣਜੀਤ ਸਿੰਘ ਫ਼ਰਕਸਰ, ਬਸੰਤ ਸਿੰਘ ਕੰਗ, ਪਿੰਦਰ ਕੰਗ, ਲੱਕੀ ਉੜਾਂਗ, ਲੱਪੀ ਈਨਾਖੇੜਾ, ਨਿੱਪੀ ਔਲਖ, ਕਾਂਗਰਸ ਦੇ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ, ਸ਼ੁੱਭਦੀਪ ਸਿੰਘ ਬਿੱਟੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਿਗੁਰਦੇਵ ਪੱਪੀ, ਕਾਂਗਰਸ ਦੇ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਮਨਮੋਹਨ ਸਿੰਘ ਡੀ.ਐਸ.ਪੀ, ਅਮਰਜੀਤ ਸਿੰਘ ਚੇਅਰਮੈਨ, ਸਰੋਜ ਸਿੰਘ ਸਰਪੰਚ, ਸੁਖਿੰਦਰ ਸਿੰਘ ਭੁੱਲਰ, ਪਰਮਜੀਤ ਸਿੰਘ, ਬਾਬਾ ਬਲਜੀਤ ਸਿੰਘ, ਬਾਬਾ ਇਕਬਾਲ ਸਿੰਘ, ਬਾਬਾ ਬਚਿੱਤਰ ਸਿੰਘ, ਬਾਬਾ ਸਰਬਜੀਤ ਸਿੰਘ, ਕੁਲਬੀਰ ਸਿੰਘ ਕੋਟਭਾਈ, ਬਲਦੇਵ ਕੁਮਾਰ ਲਾਲੀ ਗਗਨੇਜਾ, ਸ੍ਰੀਮਤੀ ਸੰਤੋਸ਼ ਗਗਨੇਜਾ, ਲੱਪੀ ਈਨਾਖੇੜਾ, ਨਿੱਪੀ ਔਲਖ, ਸ਼ੁਭਦੀਪ ਸਿੰਘ ਬਿੱਟੂ, ਰਾਮ ਸਿੰਘ ਪ੍ਰਧਾਨ ਨਗਰ ਕੌਾਸਲ ਮਲੋਟ, ਪ੍ਰਧਾਨ ਸੋਮਨਾਥ ਕਾਲੜਾ, ਸਤੀਸ਼ ਅਸੀਜਾ, ਬਲਕਰਨ ਸਿੰਘ, ਹਰਚਰਨ ਸਿੰਘ ਸ਼ੇਰੀ, ਜਸਵੀਰ ਸਿੰਘ ਈ. ਓ., ਸਲਮਾਨ ਖਾਨ, ਗੁਲਾਮ ਮੁਸਤਫਾ, ਚਰਨਜੀਤ ਸਿੰਘ ਖਾਲਸਾ, ਜਸਵੀਰ ਸਿੰਘ ਤੋਂ ਇਲਾਵਾ ਹੋਰ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ, ਮਹਾਂਪੁਰਸ਼ਾਂ ਤੇ ਸਮੂਹ ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *

Back to top button