Malout News

ਇੰਡੀਅਨ ਫੋਕ ਡਾਂਸ ਅਕੈਡਮੀ ਵੱਲੋਂ ਕਰਵਾਇਆ ”ਮੇਲਾ ਤੀਆਂ ਦਾ” ਅਮਿੱਟ ਪੈੜਾਂ ਛੱਡਦਾ ਸਮਾਪਤ

ਮਲੋਟ(ਆਰਤੀ ਕਮਲ) :- ਇੰਡੀਅਨ ਫ਼ੋਕ ਡਾਂਸ ਅਕੈਡਮੀ ਦੇ ਸੰਚਾਲਕ ਅਤੇ ਇੰਟਰਨੈਸ਼ਨਲ ਭੰਗੜਾ ਕੋਚ ਸ਼ੁਸ਼ੀਲ ਖੁੱਲਰ ਦੀ ਅਗਵਾਈ ਵਿਚ ਸਥਾਨਕ ਮਿਮਿਟ ਕਾਲਜ ਵਿਖੇ ਮੇਲਾ ਤੀਆਂ ਦਾ ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਪ੍ਰੋਗਰਾਮ ਦੌਰਾਨ ਤਿੰਨ ਗਰੁੱਪਾਂ ਵਿਚ ਮਿਸ ਪੰਜਾਬਣ ਦੇ ਖਿਤਾਬ ਲਈ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਬਠਿੰਡਾ, ਮੁਕਤਸਰ,ਅਬੋਹਰ ਆਦਿ ਵੱਖ ਵੱਖ ਸ਼ਹਿਰਾਂ ਵਿਚੋਂ ਸਕੂਲਾਂ ਦੀਆਂ ਟੀਮਾਂ ਅਤੇ ਲੜਕੀਆਂ ਵਲੋਂ ਵੱਧ ਚੜ• ਕੇ ਭਾਗ ਲਿਆ ਗਿਆ ਅਤੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਆਏ ਹੋਏ ਦਰਸ਼ਕਾਂ ਨੂੰ ਬੈਠਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਤੇ ਜੱਜ ਦੀ ਭੂਮਿਕਾ ਪ੍ਰਿੰਸੀਪਲ ਕਮਲਜੀਤ ਕੌਰ ਜੀ.ਜੀ.ਐਸ ਕਾਲਜ, ਗਿੱਦੜਬਾਹਾ, ਡਾ. ਸੁਖਦੀਪ ਕੌਰ ਡੀ.ਏ.ਵੀ ਕਾਲਜ ਬਠਿੰਡਾ, ਮੈਡਮ ਪਰਮ, ਨਵਜੋਤ ਕੌਰ ਕਲਸੀ, ਆਸਥਾ ਅਨੇਜਾ, ਡਾ. ਸੀਮਾ ਗੋਇਲ, ਜਸਵੀਰ ਕੌਰ ਵਿਰਦੀ, ਰੇਨੂੰ ਨਰੂਲਾ ਵਲੋਂ ਬਾਖੂਬੀ ਨਿਭਾਈ ਗਈ। ਇਨ•ਾਂ ਮੁਕਾਬਲਿਆਂ ਵਿਚੋਂ 3 ਤੋਂ 7 ਸਾਲ ਦੇ ਗਰੁੱਪ ‘ਚ ਪ੍ਰਭਨੂਰ ਕੌਰ ਨੇ ਪਹਿਲਾ, ਆਸਮੀਨ ਸੋਨੀ ਨੇ ਦੂਜਾ ਅਤੇ ਅਨਾਇਆ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ•ਾਂ 8 ਤੋਂ 15 ਸਾਲ ਦੇ ਗਰੁੱਪ ‘ਚ ਅੰਬਰ ਮਿੱਢਾ ਨੇ ਪਹਿਲਾ, ਅਸ਼ਮੀਨ ਕੌਰ ਤੇ ਅਨੁਰਾਗ ਨੇ ਦੂਜਾ ਅਤੇ ਪਰੀ ਤੇ ਰੂਹਾਨੀ ਨੇ ਤੀਜਾ ਸਥਾਨ ਹਾਸਿਲ ਕੀਤਾ। 16 ਤੋਂ 50 ਸਾਲ ਦੇ ਗਰੁੱਪ ਵਿਚ ਕੁਲਦੀਪ ਕੌਰ ਨੇ ਪਹਿਲਾ, ਕੰਵਲਜੀਤ ਕੌਰ ਨੇ ਦੂਜਾ ਅਤੇ ਪਰਮਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰੋਗਰਾਮ ਦੌਰਾਨ ਗਾਇਕ ਆਜ਼ਮ ਖਾਨ ਵਲੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਮਲਵਈ ਗਿੱਧੇ ਦੇ ਕੋਚ ਹਰਜੀਤ ਮਾਝੀ ਦੀ ਟੀਮ ਵਲੋਂ ਮਲਵਈ ਗਿੱਧੇ ਦੇ ਪੇਸ਼ਕਾਰੀ ਕਰਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਇਸ ਮੇਲੇ ਦੌਰਾਨ ਪੁਰਾਤਨ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਪ੍ਰਦਰਸ਼ਨੀਆਂ ਗਿੱਧਾ, ਪੀਘਾਂ ਝੂਟਣੀਆਂ, ਖੇਤੀਬਾੜੀ ਅਤੇ ਔਜਾਰ, ਊਠ ਦੀ ਸਵਾਰੀ, ਚੱਕੀ ਚਲਾਉਣਾ, ਘਰੇਲੂ ਸਾਮਾਨ, ਸ਼ਗਨ ਅਤੇ ਗੀਤ, ਚਰਖਾ ਕੱਤਣਾ, ਤੀਆਂ, ਤ੍ਰਿਝਣਾਂ ਲਗਾਈਆਂ ਗਈਆਂ ਜੋ ਦਿਲ ਖਿਚਵੀਆਂ ਪ੍ਰਦਰਸ਼ਨੀਆਂ ਸਨ। ਇਸ ਮੌਕੇ ਪੁਰਾਤਨ ਵਸਤੂਆਂ ਦੀ ਲਗਾਈ ਪ੍ਰਦਰਸ਼ਨੀ ਵੀ ਸ਼ਲਾਘਾਯੋਗ ਸੀ ਜਿਸ ਨੇ ਪੁਰਾਣੇ ਸਮੇਂ ਦੀ ਇੱਕ ਵਾਰ ਫ਼ਿਰ ਝਲਕ ਦਿਖਾ ਦਿੱਤੀ। ਇਸ ਮੌਕੇ ਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਅਤੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿਨ• ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ਼ ਸਕੱਤਰ ਦੀ ਭੂਮਿਕਾ ਚੰਡੀਗੜ• ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਮਿਸ ਅਮਨ ਵਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿਚ ਭੰਗੜਾ ਕੋਚ ਸ਼ੁਸ਼ੀਲ ਖੁੱਲਰ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੀ ਅਸ਼ਵਨੀ ਕੁਮਾਰ ਬਾਂਸਲ, ਮਿਮਿਟ ਕਾਲਜ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਸੰਜੀਵ ਸ਼ਰਮਾ, ਐਸ.ਪੀ ਇਕਬਾਲ ਸਿੰਘ ਦਾ ਵਿਸ਼ੇਸ਼ ਸਹਿਯੋਗ ਲਈ ਅਤੇ ਮੁੱਖ ਮਹਿਮਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜੀ.ਓ.ਜੀ ਦੇ ਤਹਿਸੀਲ ਇੰਚਾਰਜ਼ ਵਰੰਟ ਅਫਸਰ ਹਰਪ੍ਰੀਤ ਸਿੰਘ, ਡਾ. ਹਰਮਿੰਦਰ ਸਿੰਘ ਬਿੰਦਰਾ, ਰਾਜੇਸ਼ ਚੌਧਰੀ, ਪੰਡਿਤ ਸ਼ਾਮ ਲਾਲ ਪਾਰਿਕ, ਵਰਿੰਦਰਪਾਲ ਸਿੰਘ ਬਜਾਜ, ਪਿੰਦਰ ਕੰਗ, ਪ੍ਰੈਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਮੱਕੜ, ਆਰ.ਟੀ.ਆਈ ਕਾਰਕੁੰਨ ਸੰਦੀਪ ਮਲੂਜਾ, ਲਵਿੰਗ ਲਿਟਲ ਪਲੇਵੇ ਸਕੂਲ ਦੇ ਪ੍ਰਿੰਸੀਪਲ ਮੀਨਾ ਅਰੋੜਾ, ਸਿਟੀ ਅਵੇਰਨੈਸ ਸੁਸਾਇਟੀ ਦੇ ਪ੍ਰਧਾਨ ਰੋਹਿਤ ਕਾਲੜਾ, ਪ੍ਰਿਅੰਕਾ ਗਰੋਵਰ, ਪਰਮਿੰਦਰ ਕੌਰ ਬਜਾਜ, ਸੰਦੀਪ ਸੋਨੀ, ਮਨਿੱਦਰ ਸਿੰਘ ਡਰੀਮਵੇਅ, ਹਰਦੀਪ ਸਿੰਘ, ਪਵਨ ਨੰਬਰਦਾਰ, ਰਾਜਨ ਖੁਰਾਣਾ, ਮਲਕੀਤ ਸਿੰਘ ਆਦਿ ਸਮੇਤ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *

Back to top button