Malout News

ਜਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਦਾਨੇਵਾਲੇ ਦੀਆਂ ਖਿਡਾਰਣਾਂ ਪਹਿਲੇ ਨੰਬਰ ਤੇ ਰਹੀਆਂ ।

ਮਲੋਟ:- ਜਿਲ੍ਹਾ ਸਿੱਖਿਆ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਕੂਲ ਗੇਮ ਆਫ ਇੰਡੀਆ ਦੇ ਜਿਲ੍ਹਾ ਪੱਧਰੀ ਮੁਕਾਬਲੇ ਸਿਟੀ ਮੋਨਟੇਂਸਰੀ ਸਕੂਲ ਗਿੱਦੜਬਾਹਾ ਵਿਖੇ ਕਰਵਾਏ, ਗਏ, ਜਿਸ ਵਿੱਚ ਜਿਲ੍ਹੇ ਭਰ ਦੇ ਸਕੂਲ ਵਿਦਿਆਂਰਥੀਆਂ ਨੇ ਭਾਗ ਲਿਆ ਅਤੇ ਕਰਾਟੇ ਦੇ ਜੋਹਰ ਦਿਖਾਏ। ਜਿਸ ਵਿੱਚ ਸਰਕਾਰੀ ਹਾਈ ਸਕੂਲ ਦਾਨੇਵਾਲਾ ਦੀਆਂ ਕਰਾਟੇ ਖਿਡਾਰਨਾਂ ਨੇ ਆਪਣੀ ਪੁਰਾਣੀ ਪ੍ਰੰਮਪਰਾ ਨੂੰ ਬਰਕਰਾਰ ਰੱਖਦੇ ਹੋਏ ਇਕ ਵਾਰ ਫਿਰ ਤੋਂ ਜਿਲ੍ਹਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਮੁਸਕਾਨ ਨੇ -22 ਕਿਲੋ ਭਾਗ ਵਰਗ ਵਿੱਚੋਂ ਗੋਡਲ ਮੈਡਲ ਪ੍ਰਾਪਤ ਕੀਤਾ, ਮਮਤਾ ਨੇ -26 ਕਿਲੋ ਭਾਰ ਵਰਗ ਵਿੱਚੋਂ  ਗੋਲਡ ਮੈਡਲ, ਤਰੂਣਾ ਨੇ -42 ਕਿਲੋ ਭਾਗ ਵਿੱਚੋਂ ਗੋਲਡ ਮੈਡ, -46 ਕਿਲੋ ਭਾਰ ਵਰਗ ਵਿੱਚ ਮਾਨਸਦੀਪ, -40 ਕਿਲੋ ਚੋਂ ਪ੍ਰਨੀਤ ਕੌਰ ਨੇ ਗੋਲਡ ਮੈਡਲ ਪ੍ਰਾਪਤ ਕੀਤਾ, -38 ਕਿਲੋ ਚੋਂ ਅਨੰਦੀ ਨੇ ਸਿਲਵਰ ਅਤੇ ਹਰਜੋਤ ਕੌਰ ਨੇ -40 ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ। ਜੇਤੂ ਟੀਮ ਦੇ ਸਕੂਲ ਪਹੁੰਚਣ ਤੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇਸਟਰੱਕਟਰ ਪੰਜਾਬ ਅਤੇ ਮੈਡਮ ਡੀ.ਪੀ.ਈ. ਸਰਬਜੀਤ ਕੌਰ ਦਾ ਮੁੱਖ ਅਧਿਆਪਕ ਸ਼੍ਰੀ ਰਜਿੰਦਰਪਾਲ ਸਿੰਘ ਅਤੇ ਸਮੂਹ ਸਟਾਫ ਨੇ ਭਰਵਾਂ ਸਵਾਗਤ ਕੀਤਾ। ਮੌਕੇ ਤੇ ਏ.ਈ.ਓ. ਸ. ਦਲਜੀਤ ਸਿੰਘ, ਸਹਾਇਕ ਰਾਜ ਕੁਮਾਰ, ਬਲਵਿੰਦਰ ਸਿੰਘ ਨੇ ਵੀ ਕੋਚ ਸਾਹਿਬ ਅਤੇ ਡੀ.ਪੀ.ਈ. ਮੈਡਮ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *

Back to top button