ਸੈਂਟਰ ਮਲੋਟ ਈਸਟ ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ
ਮਲੋਟ:- ਸਰਕਾਰੀ ਪ੍ਰਾਇਮਰੀ ਸਕੂਲ ਅਜੀਤ ਨਗਰੀ-1 ਅਤੇ ਸ਼ਿਵਪੁਰੀ ਕਮੇਟੀ ਮਲੋਟ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਸੈਂਟਰ ਮਲੋਟ ਈਸਟ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ
ਗਈਆਂ । ਤਿੰਨ ਦਿਨ ਤੱਕ ਚੱਲੀਆਂ ਇਨ੍ਹਾਂ ਖੇਡਾਂ ਦੌਰਾਨ ਕਬੱਡੀ, ਖੋ-ਖੋ, ਕੁਸ਼ਤੀ, ਬੈਡਮਿੰਟਨ, ਦੌੜਾਂ, ਰੱਸੀ ਟੱਪਣਾ, ਯੋਗਾ, ਰੱਸਾਕਸ਼ੀ, ਲੰਬੀ ਛਾਲ, ਚੈੱਸ ਤੇ ਸ਼ਾਟ-ਪੁੱਟ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ । ਮੁਕਾਬਲੇ ਵਿਚ ਖੇਡ ਮੁਕਾਬਲਿਆਂ ਦੀ ਸਮੁੱਚੀ ਟਰਾਫ਼ੀ ਅਜੀਤ ਨਗਰੀ-1 ਦੀ ਝੋਲੀ ਪਈ । ਪ੍ਰਾਇਮਰੀ ਸਕੂਲ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਨਗਰੀ-1 ਦੇ ਅਧਿਆਪਕ ਚਰਨਦਾਸ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਅਜੀਤ ਨਗਰ-1, ਬਿਰਲਾ ਬਲਾਕ, ਸੇਠ ਮੋਤੀ ਰਾਮ ਮੈਮੋਰੀਅਲ ਸਕੂਲ, ਵੈਸਟ-2, ਵੈਸਟ-1, ਹੋਲੀ ਏਾਜਲਜ਼ ਸਕੂਲ, ਕੈਂਪ-3, ਕੈਂਪ-1, ਮਲੋਟ ਈਸਟ ਆਦਿ ਸਕੂਲਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਬਲਦੇਵ ਕੁਮਾਰ ਲਾਲੀ ਗਗਨੇਜਾ, ਕਾਂਗਰਸੀ ਆਗੂ ਮਨੀਸ਼ ਕੁਮਾਰ ਮੀਨੂੰ ਭਾਂਡਾ, ਕੋਆਰਡੀਨੇਟਰ ਮਨੋਜ ਅਸੀਜਾ, ਜੰਗਬਾਜ ਸ਼ਰਮਾ, ਭੋਲਾ ਵਰਮਾ, ਹਿੰਮਤ ਸਿੰਘ, ਬੀ. ਪੀ. ਈ. ਓ. ਗੁਰਦੀਪ ਕੌਰ, ਵਿਕਾਸ ਮੱਕੜ, ਸੀ. ਐੱਚ. ਟੀ. ਭੁਪਿੰਦਰ ਸਿੰਘ, ਐੱਚ. ਟੀ. ਰਕੇਸ਼ ਕੁਮਾਰ, ਹਰਚਰਨ ਸਿੰਘ ਸ਼ੇਰੀ, ਪ੍ਰੋ. ਵਾਈ. ਪੀ. ਮੱਕੜ, ਹਰੀਸ਼ ਗਰੋਵਰ, ਡਾ. ਜਗਦੀਸ਼ ਸ਼ਰਮਾ, ਸੋਹਣ ਲਾਲ ਗੁੰਬਰ, ਟੀਟੂ ਨਾਗਪਾਲ, ਜਗਮੀਤ ਸਿੰਘ, ਹੈੱਡ ਟੀਚਰ ਵੰਦਨਾ ਮਿੱਢਾ, ਜਤਿੰਦਰ ਸਿੰਘ, ਗੁਰਮੀਤ ਕੌਰ, ਸੰਤੋਸ਼ ਕੁਮਾਰੀ, ਗੁਰਮੀਤ ਪਾਲ, ਰੇਨੂੰ ਬਾਲਾ, ਐੱਚ. ਟੀ. ਲਲੀਤਾ ਰਾਣੀ, ਮਨੋਹਰ, ਸੁਮਨ ਰਾਣੀ ਤੋਂ ਇਲਾਵਾ ਅਧਿਆਪਕ, ਵਿਦਿਆਰਥੀ, ਸ਼ਹਿਰ ਦੇ ਪਤਵੰਤੇ ਹਾਜ਼ਰ ਸਨ ।