ਜ਼ਿਲ੍ਹਾ ਪੱਧਰ ਕਰਾਟੇ ਟੂਰਨਾਮੈਂਟ ਵਿੱਚ ਗਰੀਨਲੈਂਡ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਮਲੋਟ:- ਜ਼ਿਲ੍ਹਾ ਪੱਧਰ ਕਰਾਟੇ ਟੂਰਨਾਮੈਂਟ ਸਿਟੀ ਮੋਨਟੇਂਸਰੀ ਸਕੂਲ ਗਿੱਦੜਬਾਹਾ ਵਿਖੇ ਮਿਤੀ 04/09/2019 ਤੋਂ 05/09/2019 ਤੱਕ ਕਰਵਾਏ ਗਏ। ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਕਰਾਟੇ ਮੁਕਾਬਲਿਆਂ ਵਿੱਚ ਗਰੀਨਲੈਂਡ ਕਾਨਵੈਂਟ ਸਕੂਲ ਮਲੋਟ ਦੇ 5 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚੋ 4 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਕੇਸ਼ਵ ਕੁਮਾਰ 30 ਕਿੱਲੋ ਭਾਰ ਵਰਗ, ਨੀਰਜ ਕੁਮਾਰ 40 ਕਿੱਲੋ ਭਾਰ ਵਰਗ, ਸੁਖਮਨਦੀਪ ਸਿੰਘ 50 ਕਿੱਲੋ ਭਾਰ ਵਰਗ ਅਤੇ ਅਵਨੀਤ ਸਿੰਘ ਨੇ 60 ਕਿੱਲੋ ਭਾਰ ਵਰਗ ਵਿੱਚ ਭਾਗ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਟੇਟ ਲੈਵਲ ਵਿੱਚ ਪ੍ਰਵੇਸ਼ ਕੀਤਾ। ਸਕੂਲ ਦੇ ਪ੍ਰਿੰਸੀਪਲ ਨੇ ਰਾਜਨ ਸੇਠੀ ਅਤੇ ਮੈਨੇਜਮੈਂਟ ਕਮੇਟੀ ਦੇ ਮੁੱਖ ਸਕੱਤਰ ਸਭਦੀਪ ਸਿੰਘ ਵੱਲੋ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਨੇ ਕੋਚ ਸੁਰਿੰਦਰ ਸਿੰਘ ਨੂੰ ਵਧਾਈ ਦਿੰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਗਿਆ।