ਚਹਿਰੇ ਨੂੰ ਖੂਬਸੁਰਤ ਬਨਾਉਣ ਦੇ ਘਰੇਲੂ ਨੁਸਖੇ

ਹਰ ਕੋਈ ਚਾਹੁੰਦਾ ਹੈ ਕਿ ਉਸਦਾ ਚਹਿਰਾ ਖੂਬਸੁਰਤ ਦਿਖਾਈ ਦੇਵੇ। ਇਸ ਦੇ ਲਈ ਲੋਕ ਮਹਿੰਗੀਆਂ ਕਰੀਮਾਂ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖੇ ਦਸਾਂਗੇ ਜਿਨ੍ਹਾਂ ਨਾਲ ਤੁਸੀਂ ਚਹਿਰੇ ਦੀ ਰੰਗਤ ਨੂੰ ਨਿਖਾਰ ਸਕਦੇ ਹੋ।-ਜੇਕਰ ਤੁਹਾਡੀ ਸਕਿਨ ਡ੍ਰਾਈ ਰਹਿੰਦੀ ਹੈ ਤਾਂ ਨਹਾਉਣ ਤੋਂ ਪਹਿਲਾਂ ਤਾਜ਼ੇ ਦੁੱਧ ਦੀ ਮਲਾਈ ਚਹਿਰੇ 'ਤੇ ਲਗਾਓ ਤੇ ਹਲਕੇ ਹੱਥਾਂ ਨਾਲ ਚਹਿਰੇ ਦੀ ਮਾਲਿਸ਼ ਕਰੋ। -ਬੇਸਨ, ਚੰਦਨ ਪਾਊਡਰ ਤੇ ਹਲਦੀ ਮਿਲਾ ਕੇ ਪੇਸਟ ਬਣਾਓ ਤੇ ਚਹਿਰੇ 'ਤੇ ਲਗਾਓ। ਇਸ ਨਾਲ ਚਹਿਰੇ ਤੋਂ ਗੰਦਗੀ ਸਾਫ ਹੋ ਜਾਵੇਗੀ ਤੇ ਚਮਕ ਵਧੇਗੀ। -ਮੁਲਤਾਨੀ ਮਿੱਟੀ ਨੂੰ ਪਾਣੀ 'ਚ ਭਿਓ ਕੇ ਉਸਦਾ ਪੇਸਟ ਬਣਾ ਕੇ ਚਹਿਰੇ 'ਤੇ ਲਾਉਣ ਨਾਲ ਚਹਿਰਾ ਖੂਬਸੁਰਤ ਤੇ ਮੁਲਾਇਮ ਹੋਣ ਦੇ ਨਾਲ ਰੰਗ ਵੀ ਸਾਫ ਹੁੰਦਾ ਹੈ। -ਚਹਿਰੇ 'ਤੇ ਰੋਜ਼ ਤਿਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਖੂਬਸੁਰਤੀ ਵੱਧਦੀ ਹੈ। ਇਸ ਨਾਲ ਚਹਿਰੇ ਤੋਂ ਦਾਗ-ਧੱਬੇ ਵੀ ਮਿਟ ਜਾਂਦੇ ਹਨ। ਰਾਤ ਨੂੰ ਸੋਣ ਤੋਂ ਪਹਿਲਾਂ ਇਸ ਤੇਲ ਨੂੰ ਚਹਿਰੇ 'ਤੇ ਲਗਾਓ ਤੇ ਸਵੇਰੇ ਉੱਠ ਕੇ ਨਾਰਮਲ ਪਾਣੀ ਨਾਲ ਧੋ ਲਵੋ। -ਚਹਿਰੇ ਦੀਆਂ ਝੂਰੀਆਂ ਨੂੰ ਮਿਟਾਉਣ 'ਚ ਬਦਾਮ ਦਾ ਤੇਲ ਸਭ ਤੋਂ ਵੱਧ ਮਦਦ ਕਰਦਾ ਹੈ। ਇਸ ਤੇਲ ਨਲ ਮਾਲਿਸ਼ ਕਰਨ ਨਾਲ ਚਹਿਰੇ 'ਤੇ ਨਿਖਾਰ ਵੀ ਆਉਂਦਾ ਹੈ।