AIR INDIA ਵੱਲੋਂ 8 ਫਰਵਰੀ ਤੋਂ ਇਹ ਉਡਾਣਾਂ ਰੱਦ, ਜਾਣੋ ਵਜ੍ਹਾ
ਨਵੀਂ ਦਿੱਲੀ— ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੀਨ ਨੂੰ ਸਭ ਫਲਾਈਟਸ ਰੱਦ ਕਰਨ ਦਾ ਫੈਸਲਾ ਕੀਤਾ ਹੈ।ਰਾਸ਼ਟਰੀ ਜਹਾਜ਼ ਕੰਪਨੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਸ਼ਵਨੀ ਲੋਹਾਨੀ ਨੇ ਮੰਗਲਵਾਰ ਨੂੰ ਕਿਹਾ, ''ਕੋਰੋਨਾ ਵਾਇਰਸ ਕਾਰਨ ਏਅਰ ਇੰਡੀਆ ਸ਼ੁੱਕਰਵਾਰ ਯਾਨੀ 7 ਫਰਵਰੀ ਨੂੰ ਉਡਾਣ ਭਰਨ ਤੋਂ ਬਾਅਦ ਉਸ ਤੋਂ ਅਗਲੇ ਦਿਨ ਹਾਂਗਕਾਂਗ ਲਈ ਉਡਾਣਾਂ ਰੱਦ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਮੁੰਬਈ-ਦਿੱਲੀ-ਸ਼ੰਘਾਈ ਫਲਾਈਟਸ ਨੂੰ 31 ਜਨਵਰੀ ਤੋਂ ਰੱਦ ਕਰ ਚੁੱਕੀ ਹੈ, ਜੋ ਹਫਤੇ 'ਚ 6 ਦਿਨ ਉਡਾਣਾਂ ਭਰਦੀ ਸੀ। ਕੰਪਨੀ ਨੇ ਦਿੱਲੀ-ਹਾਂਗਕਾਂਗ ਦੀ ਫਲਾਈਟ ਇਸ 8 ਫਰਵਰੀ ਤੋਂ 28 ਮਾਰਚ 2020 ਤੱਕ ਲਈ ਰੱਦ ਕਰ ਦਿੱਤੀ ਹੈ।