District NewsMalout News

ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਸ਼ਹੀਦੀ ਦਿਹਾੜਿਆਂ ਤੇ ਸ਼ੁਰੂ ਹੋਏ ਜਾਪ ਸਮਾਗਮ

ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਦਸ਼ਮੇਸ਼ ਪਿਤਾ ਦੇ ਪਰਿਵਾਰ ਵਿਛੋੜਾ ਅਤੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਤਿ ਗੁਰਬਾਣੀ ਸਮਾਗਮ ਸ਼ੁਰੂ ਕੀਤੇ ਗਏ ਹਨ । ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਸੰਗਤ ਗੁਰੂਘਰ ਵਿਖੇ ਹੀ ਰਹਿ ਕੇ ਰਾਤ ਪਹਿਲੇ ਪਹਿਰ ਤੋਂ ਸੁਖਮਨੀ ਸਾਹਿਬ, ਪੰਜ ਬਾਣੀਆਂ ਅਤੇ ਮੂਲ ਮੰਤਰ ਦੇ ਪਾਠ ਕਰਦੀ ਹੈ । ਫਿਰ ਦੁਪਹਿਰ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਜਾਂਦੇ ਹਨ।

ਇਸ ਤਰਾਂ ਲਗਾਤਾਰ ਸੰਗਤ ਸਾਹਿਬਜਾਦਿਆਂ ਨੂੰ ਯਾਦ ਕਰਦਿਆਂ ਵੈਰਾਗਮਈ ਸ਼ਰਧਾ ਨਾਲ ਨਾਮ ਸਿਮਰਨ ਕਰਦੀ ਹੈ । ਬੁੱਧਵਾਰ ਦੇ ਦੁਪਹਿਰ ਦੇ ਸਮਾਗਮ ਉਪਰੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ 26 ਦਸੰਬਰ ਐਤਵਾਰ ਨੂੰ ਸਵੇਰੇ ਧਾਰਮਿਕ ਸਮਾਗਮ ਉਪਰੰਤ ਦੁਪਹਿਰ ਸਮੇਂ ਵੱਡੀ ਸਕਰੀਨ ਤੇ ਬੱਚਿਆਂ ਨੂੰ ਚਾਰ ਸਾਹਿਬਜਾਦੇ ਫਿਲਮ ਦੇ ਦੋਹੇਂ ਭਾਗ ਦਿਖਾਏ ਜਾਣਗੇ । ਉਹਨਾਂ ਦੱਸਿਆ ਕਿ ਸਮਾਗਮ ਉਪਰੰਤ ਗੁਰੂਘਰ ਤੋਂ ਜੱਥਾ ਸ੍ਰੀ ਫਤਹਿਗੜ ਸਾਹਿਬ ਲਈ ਰਵਾਨਾ ਹੋਵੇਗਾ ।

Leave a Reply

Your email address will not be published. Required fields are marked *

Back to top button