ਜੀ.ਟੀ.ਬੀ.ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ “ਸਵੱਛਤਾ ਹੀ ਸੇਵਾ” ਮਿਸ਼ਨ ਤਹਿਤ ਸਵੱਛਤਾ ਅਭਿਆਨ ਦਾ ਆਯੋਜਨ।

ਮਲੋਟ:- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਵਿੱਚ ਚਲਾਏ ਗਏ “ਸਵੱਛਤਾ ਹੀ ਸੇਵਾ” ਮਿਸ਼ਨ ਤਹਿਤ ਜੀ.ਟੀ.ਬੀ.ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਐੱਨ.ਸੀ.ਸੀ ਕੈਡਿਟਸ ਅਤੇ 6 ਪੰਜਾਬ ਗਰਲਜ਼ ਬਟਾਲੀਅਨ ਐੱਨ..ਸੀ.ਸੀ ਅਕੈਡਮੀ ਦਾਨੇਵਾਲਾ ਮਲੋਟ ਵੱਲੋਂ ਸੰਸਥਾਂ ਵਿਖੇ ਅੱਜ ਮਿਤੀ 21/09/2019 ਸਵੱਛਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾਂ ਦੀਆਂ ਐੱਨ..ਸੀ.ਸੀ ਦੀਆਂ ਕੈਡਿਟਸ, ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ।ਜਿਸ ਤਹਿਤ ਐੱਨ..ਸੀ.ਸੀ ਕੈਡਿਟਸ ਵੱਲੋਂ ਮਲੋਟ ਕੈਰੋਂ ਰੋਡ ਵਿਖੇ ਸਥਾਪਿਤ ਮਹਾਰਾਜਾ ਅਗਰਸੇਨ ਦੀ ਪ੍ਰਤਿਮਾ ਦੀ ਸਫਾਈ ਕੀਤੀ ਗਈ ਅਤੇ ਚੌਂਕ ਦਾ ਆਲਾ-ਦੁਆਲਾ ਸਾਫ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਵਿੱਚ ਵੀ ਸਵੱਛਤਾ ਅਭਿਆਨ ਚਲਾਇਆ ਗਿਆ ਜਿਸ ਵਿੱਚ ਪਲਾਸਟਿਕ ਵੇਸਟ ਮੈਨੇਜਮੈਂਟ ਤਹਿਤ ਵਿਦਿਆਰਥੀਆਂ ਵੱਲੋਂ ਸਕੂਲ ਅਤੇ ਇਸ ਦੇ ਆਸ ਪਾਸ ਪਲਾਸਟਿਕ ਦੇ ਕਚਰੇ ਦੀ ਸਫਾਈ ਕੀਤੀ ਗਈ। ਵਿਦਿਆਰਥੀਆਂ ਵੱਲੋਂ ਲਿਫਾਫੇ ਅਤੇ ਪਲਾਸਟਿਕ ਦੀਆਂ ਖਾਲੀ ਬੋਤਲਾਂ ਨੂੰ ਇਕੱਠਾ ਕੀਤਾ ਗਿਆ ਆਲਾ ਦੁਅਲਾ ਸਾਫ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਪਲਾਸਟਿਕ ਕਚਰੇ ਦੀ ਰੋਕਥਾਮ ਬਾਰੇ ਦੱਸਿਆ ਗਿਆ ਅਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਪਲਾਸਟਿਕ ਕਚਰਾ ਮੁਕਤ ਭਾਰਤ ਦਾ ਸਕੰਲਪ ਲਿਆ ਗਿਆ। ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਦੀ ਅਗਵਾਈ ਵਿੱਚ ਇਸ ਕੈਂਪ ਦਾ ਆਯੋਜਨ ਮੈਡਮ ਸਰੋਜ ਬਾਲਾ, ਮੈਡਮ ਮਧੁੂ ਬਾਲਾ, ਮੈਡਮ ਮੀਨੂ ਕਾਮਰਾ ਅਤੇ ਸ: ਗੁਰਸ਼ਰਨ ਸਿੰਘ ਵੱਲੋਂ ਕੀਤਾ ਗਿਆ । ਇਸ ਤੋਂ ਇਲਾਵਾ ਇਸ ਮੌਕੇ ਕਰਨਲ ਸੀ.ਓ.ਆਰ.ਐੱਸ.ਭੱਟੀ, ਮੇਜਰ ਸ਼੍ਰੀ ਨੇਕ ਰਾਮ ਜੀ, ਸ਼੍ਰੀ ਮੁਕੇਸ਼ ਕੁਮਾਰ ਜੀ ਅਤੇ ਸੂਬੇਦਾਰ ਹੀਰਾ ਲਾਲ ਰਾਓ ਜੀ ਵੀ ਮੌਜੂਦ ਸਨ।