Malout News

ਗੁੱਡ ਸ਼ੈਫਰਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਣਤੰਤਰਤਾ ਦਿਵਸ ਨੂੰ ਬੜੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ

ਪੰਨੀਵਾਲਾ ਫੱਤਾ :- ਗਣਤੰਤਰ  ਦਿਵਸ ਭਾਰਤ ਅਤੇ ਭਾਰਤੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ। ਅਸੀਂ ਹਰ ਸਾਲ ਇਸ ਨੂੰ ਛੱਬੀ ਜਨਵਰੀ ਨੂੰ ਮਨਾਉਂਦੇ  ਹਾਂ ।ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ । ਗੁੱਡ ਸ਼ੈਫਰਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਣਤੰਤਰਤਾ ਦਿਵਸ ਨੂੰ ਬੜੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ।
ਇਸ ਮੌਕੇ ਉੱਤੇ ਕਈ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ  ।ਇਸ ਪ੍ਰਤੀਯੋਗਤਾ ਵਿਚ ਤਿੰਨ ਰੰਗਾਂ ਵਿੱਚ ਸਲਾਦ ਸਜਾਵਟ ਮੁੱਖ ਰਹੀ  ।ਚੇਅਰਮੈਨ ਸਰਦਾਰ ਜਸਵੰਤ ਸਿੰਘ ਅਤੇ ਪ੍ਰਿੰਸੀਪਲ ਸ੍ਰੀ ਸੰਦੀਪ ਬਜਾਜ ਨੇ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ ।

Leave a Reply

Your email address will not be published. Required fields are marked *

Back to top button