District NewsMalout News

ਲੜਕੀਆਂ ਦੀ ਤਹਿਸੀਲ ਪੱਧਰੀ ਕਰਾਟੇ ਟ੍ਰੇਨਿੰਗ ਕੈਂਪ ਦਾ ਸਮਾਪਤੀ ਸਮਾਰੋਹ ਕੱਲ੍ਹ

ਨਾਮੀ ਸ਼ਖਸੀਅਤਾਂ ਵੱਲੋਂ ਵਿਦਿਆਰਥਣਾਂ ਨੂੰ ਦਿੱਤਾ ਜਾਵੇਗਾ ਅਸ਼ੀਰਵਾਦ

ਮਲੋਟ:- ਲੜਕੀਆਂ ਨੂੰ ਆਤਮ ਨਿਰਭਰ ਅਤੇ ਸਵੈ ਸੁਰੱਖਿਅਤ ਕਰਨ ਲਈ ਬੀਤੇ ਹਫ਼ਤੇ ਤੋਂ ਤਹਿਸੀਲ ਪੱਧਰੀ ਕਰਾਟੇ ਟ੍ਰੇਨਿੰਗ ਕੈਂਪ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੀਆਂ, ਤਹਿਸੀਲ ਰੋਡ, ਮਲੋਟ ਵਿਖੇ ਚੱਲ ਰਿਹਾ ਸੀ। ਕੱਲ੍ਹ ਇਸ ਕੈਂਪ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਾਪਤੀ ਸਮਾਰੋਹ ਕੀਤਾ ਜਾਵੇਗਾ। ਜਿਸ ਵਿੱਚ ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ ਪਹੁੰਚ ਕੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਗੁਰਵਿੰਦਰਪਾਲ ਸਿੰਘ ਮਠਾੜੂ,  ਅੰਗਰੇਜ਼ੀ ਮਾਸਟਰ ਬਲਦੇਵ ਸਿੰਘ ਸਾਹੀਵਾਲ, ਸਿਮਰਨਜੀਤ ਸਿੰਘ ਜੁਆਇੰਟ ਸੈਕਟਰੀ ਕਰਾਟੇ ਐਸੋਸੀਏਸ਼ਨ ਪੰਜਾਬ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਲੋਟ ਤਹਿਸੀਲ ਦੇ ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਦੁਆਰਾ ਦਿਲਚਸਪੀ ਨਾਲ ਕਰਾਟੇ ਟ੍ਰੇਨਿੰਗ ਵਿੱਚ ਭਾਗ ਲਿਆ। ਜਿਸ ਵਿੱਚ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਵੈ-ਸੁਰੱਖਿਆ ਦੀ  ਟ੍ਰੇਨਿੰਗ ਦਿੱਤੀ ਗਈ। ਜਿਸ ਦਾ ਸਮੁੱਚਾ ਪ੍ਰਬੰਧ ਅਤੇ ਦੇਖ-ਰੇਖ ਸਿੱਖਿਆ ਵਿਭਾਗ ਪੰਜਾਬ ਅਤੇ  ਪੰਜਾਬ ਪੁਲਿਸ ਦੇ ਆਪਸੀ ਸਹਿਯੋਗ ਦੁਆਰਾ ਕੀਤਾ ਗਿਆ ਹੈ।

ਇਸ ਟ੍ਰੇਨਿੰਗ ਕੈਂਪ ਦਾ ਸਮੇਂ ਸਮੇਂ ਤੇ ਉਪ ਪੁਲਿਸ ਕਪਤਾਨ ਮਲੋਟ ਬਲਕਾਰ ਸਿੰਘ ਸੰਧੂ ਵੱਲੋਂ ਜਾਇਜ਼ਾ ਵੀ ਲਿਆ ਗਿਆ।  ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜ਼ਿਲਾ ਪੁਲਸ ਟ੍ਰੇਨਿੰਗ ਦੇ ਸਹਾਇਕ ਸਬ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਣਯੋਗ ਐੱਸ.ਐੱਸ.ਪੀ ਧਰੂਮਨ.ਐੱਚ ਨਿੰਬਾਲੇ, ਜਗਦੀਪ ਕੁਮਾਰ ਬਿਸ਼ਨੋਈ ਐੱਸ.ਪੀ ਹੈੱਡਕੁਆਰਟਰ ਅਤੇ ਉਪ ਪੁਲਿਸ ਕਪਤਾਨ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਵਿਦਿਆਰਥਣਾਂ ਦਾ ਇਹ ਟ੍ਰੇਨਿੰਗ ਕੈਂਪ ਸੰਪੂਰਨਤਾ ਵੱਲ ਵੱਧ ਰਿਹਾ ਹੈ। ਇਨ੍ਹਾਂ ਵਿਦਿਆਰਥਣਾਂ ਵਿੱਚੋਂ ਕਰਾਟੇ ਦੀ ਟ੍ਰੇਨਿੰਗ ਕਰਨ ਉਪਰੰਤ ਕੁਝ ਬੱਚਿਆਂ ਦੀ ਚੋਣ ਕਰਕੇ ਜ਼ਿਲ੍ਹੇ ਵਿੱਚ ਭੇਜੇ ਜਾਵੇਗਾ। ਉਸ ਤੋਂ ਬਾਅਦ ਜ਼ੋਨ ਪੱਧਰ ਤੇ ਇਨ੍ਹਾਂ ਦੀ ਟ੍ਰੇਨਿੰਗ ਵੀ ਹੋਵੇਗੀ। ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਸਿਖਿਆਰਥਣਾਂ ਭਾਗ ਲੈ ਕੇ ਆਪਣੇ ਆਪ ਨੂੰ ਜਿੱਥੇ ਸਵੈ-ਸੁਰੱਖਿਅਤ ਮਹਿਸੂਸ ਕਰਨਗੀਆਂ। ਉਸ ਦੇ ਨਾਲ-ਨਾਲ ਸਮਾਜ ਵਾਸਤੇ ਇੱਕ ਚੰਗਾ ਸੁਨੇਹਾ ਵੀ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਕੱਲ੍ਹ ਦੇ ਇਸ ਸਮਾਪਤੀ ਸਮਾਰੌਹ ਵਿੱਚ ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ, ਉੱਚ ਪੁਲਿਸ ਅਧਿਕਾਰੀ ਪਹੁੰਚ ਕੇ ਵਿਦਿਆਰਥਣਾਂ ਦੀ ਟ੍ਰੇਨਿੰਗ ਦੇਖਣਗੇ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿੱਤਾ ਜਾਵੇਗਾ। ਇਸ ਮੌਕੇ ਕਰਾਟੇ ਕੋਚ ਦੀਪਕ ਕੁਮਾਰ ਗਿੱਦੜਬਾਹਾ, ਅਮਨਦੀਪ ਮਾਨਸਾ,  ਰਾਹੁਲ ਕੁਮਾਰ ਸ਼੍ਰੀ ਗੰਗਾਨਗਰ, ਰਾਜੇਸ਼ ਜੋਸ਼ੀ ਖੰਨਾ,  ਰਾਜੇਸ਼ ਕੁਮਾਰ ਪਟਿਆਲਾ, ਰਾਜੇਸ਼ ਸ਼ਰਮਾ ਜਲੰਧਰ, ਲਵਪ੍ਰੀਤ ਕੌਰ ਮਲੋਟ ਤੋਂ ਇਲਾਵਾ ਸਕੂਲ ਦੇ ਅਧਿਆਪਕ ਅਰਸ਼ਪ੍ਰੀਤ, ਜਸਪ੍ਰੀਤ ਕੌਰ ਲੈਕਚਰਾਰ ਕੈਮਿਸਟਰੀ ਹਾਜਿਰ ਸਨ।

 

Author: Malout Live

Leave a Reply

Your email address will not be published. Required fields are marked *

Back to top button