Malout News

ਜੀ . ਟੀ . ਬੀ . ਖ਼ਾਲਸਾ ਸਕੂਲ ਮਲੋਟ ‘ਚ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ

 ਮਲੋਟ:- ਜੀ. ਟੀ. ਬੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਐਲੀਮੈਂਟਰੀ ਵਿੰਗ ਦਾ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਸਭਿਆਚਾਰਕ ਪ੍ਰੋਗਰਾਮ ਸੰਸਥਾ ਦੇ ਪੰਜਾਬੀ ਭਵਨ ਵਿਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸਤਿੰਦਰ ਸਰਤਾਜ ਦੇ ਗੀਤ ਸਾਈ ਨਾਲ ਕੀਤੀ ਗਈ ਅਤੇ ਉਪਰੰਤ ਮਿਡਲ ਵਿੰਗ ਦੇ ਕੋਆਰਡੀਨੇਟਰ ਨੀਲਮ ਜੁਨੇਜਾ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਪੜ੍ਹਾਈ ਤੇ ਹੋਰ ਵੱਖ – ਵੱਖ ਖੇਤਰਾਂ ‘ ਚ ਸਕੂਲ ਦੀ ਸਮੇਂ – ਸਮੇਂ ‘ ਤੇ ਹੋਈ ਚੜ੍ਹਤ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ । ਸੰਸਥਾ ਦੀ ਪ੍ਰਿੰਸੀਪਲ ਅਮਰਜੀਤ ਨਰੂਲਾ ਨੇ ਜੀ. ਟੀ. ਬੀ. ਅਦਾਰੇ ਵਲੋਂ ਵਿੱਦਿਅਕ ਅਤੇ ਸਹਿ ਅਕਾਦਮਿਕ ਖੇਤਰ ਵਿਚ ਪਾਈਆਂ ਪੈੜਾਂ ਦਾ ਜ਼ਿਕਰ ਕੀਤਾ।ਚੇਅਰਮੈਨ ਗੁਰਦੀਪ ਸਿੰਘ ਸੰਧੂ, ਗੁਰਬਚਨ ਸਿੰਘ ਮੱਕੜ , ਸੁਖਮਨਦੀਪ ਸਿੰਘ ਭੁੱਲਰ ਨੇ ਸਾਲ ਭਰ ਵਿਚ ਪੜ੍ਹਾਈ ਅਤੇ ਸਹਿ ਵਿੱਦਿਅਕ ਖੇਤਰ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਅਤੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਵ ਪੱਖੀ ਵਿਕਾਸ ਵਿਚ ਯੋਗਦਾਨ ਪਾਉਣ ਵਾਲੇ ਅਧਿਆਪਕ ਅੰਸ਼ੂ ਧੂੜੀਆ , ਮੋਨਿਕਾ ਨਾਗਪਾਲ , ਪ੍ਰਮਿਤਾ ਸ਼ਰਮਾ , ਅਮਰਜੀਤ ਕੌਰ , ਆਰਤੀ ਲੂਣਾ, ਮਧੂ ਸੇਤੀਆ, ਅੰਜੂ ਕਮਰਾ, ਸੁਮਨ ਧੂੜੀਆ, ਮਹਿੰਦਰ ਕੌਰ, ਪ੍ਰਿਆ, ਏਕਤਾ, ਮੀਨੂੰ ਬਜਾਜ, ਹਰਜੀਤ ਕੌਰ ਡੀ. ਪੀ. ਈ. ਅਤੇ ਸੇਵਾਦਾਰ ਰਾਮ ਅਵਤਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਜੀ. ਟੀ. ਬੀ. ਪਬਲਿਕ ਸਕੂਲ ਦੇ ਪ੍ਰਿੰਸੀਪਲ ਹੇਮਲਤਾ ਕਪੂਰ ਅਤੇ ਐਲੀਮੈਂਟਰੀ ਦੇ ਹੈਡ ਰੇਨੂੰ ਨਰੂਲਾ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ‘ ਚ ਸ਼ਿਰਕਤ ਕੀਤੀ ।

Leave a Reply

Your email address will not be published. Required fields are marked *

Back to top button