ਮਲੋਟ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਲਿਜਾਣਾ ਗਰੀਬ ਲੋਕਾਂ ’ਤੇ ਵੱਡਾ ਡਾਕਾ- ਪ੍ਰੋ. ਬਲਜੀਤ ਸਿੰਘ ਗਿੱਲ
ਸਮਾਜਿਕ ਤੇ ਰਾਜਨੀਤਿਕ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਮਲੋਟ ਵਿੱਚ ਮੌਜੂਦਾ ਬੱਸ ਅੱਡੇ ਤੋਂ ਵਧੀਆ ਹੋਰ ਕੋਈ ਢੁੱਕਵੀ ਜਗ੍ਹਾ ਨਹੀਂ ਹੋ ਸਕਦੀ। ਪ੍ਰੋ. ਗਿੱਲ ਨੇ ਕਿਹਾ ਕਿ ਜੇਕਰ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ (ਅਬੋਹਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਜਾਂ ਸੀਤੋ ਰੋਡ) ਲਿਜਾਇਆ ਜਾਂਦਾ ਹੈ, ਤਾਂ ਗਰੀਬ ਲੋਕਾਂ ਦੀ ਜੇਬ ’ਤੇ ਵੱਡਾ ਡਾਕਾ ਹੋਵੇਗਾ।
ਮਲੋਟ : ਸਮਾਜਿਕ ਤੇ ਰਾਜਨੀਤਿਕ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਮਲੋਟ ਵਿੱਚ ਮੌਜੂਦਾ ਬੱਸ ਅੱਡੇ ਤੋਂ ਵਧੀਆ ਹੋਰ ਕੋਈ ਢੁੱਕਵੀ ਜਗ੍ਹਾ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਬੱਸ ਅੱਡੇ ਨੂੰ ਬਾਹਰ ਲਿਜਾਣ ਦੀ ਗੱਲ ਕਰਦੇ ਹਨ, ਉਹ ਖੁਦ ਬੱਸਾਂ ਵਿੱਚ ਬਹੁਤ ਘੱਟ ਸਫ਼ਰ ਕਰਦੇ ਹਨ। ਜਿੱਥੇ ਹੁਣ ਬੱਸ ਅੱਡਾ ਚੱਲ ਰਿਹਾ ਹੈ ਇਸ ਤੋਂ ਵਧੀਆ ਕੋਈ ਵੀ ਜਗ੍ਹਾ ਨਹੀਂ ਹੋ ਸਕਦੀ।
ਪ੍ਰੋ. ਗਿੱਲ ਨੇ ਕਿਹਾ ਕਿ ਜੇਕਰ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ (ਅਬੋਹਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਜਾਂ ਸੀਤੋ ਰੋਡ) ਲਿਜਾਇਆ ਜਾਂਦਾ ਹੈ, ਤਾਂ ਗਰੀਬ ਲੋਕਾਂ ਦੀ ਜੇਬ ’ਤੇ ਵੱਡਾ ਡਾਕਾ ਹੋਵੇਗਾ। ਉਹਨਾਂ ਦਾ ਆਟੋ-ਰਿਕਸ਼ਾ ਜਾਂ ਹੋਰ ਖਰਚਾ ਲਗਭਗ 100 ਰੁਪਏ ਵੱਧ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਲੋਟ ਅਜੇ ਤੱਕ ਵੱਡਾ ਸ਼ਹਿਰ ਨਹੀਂ ਬਣਿਆ, ਜੋ ਕਿ ਬੱਸ ਟਰੈਫਿਕ ਨਾਲ ਜੂਝ ਰਿਹਾ ਹੋਵੇ। ਬੱਸ-ਅੱਡੇ ਹਮੇਸ਼ਾ ਉੱਥੇ ਹੀ ਬਾਹਰ ਕੱਢੇ ਜਾਂਦੇ ਹਨ ਜਿੱਥੇ ਟਰੈਫਿਕ ਦੀ ਵਿਵਸਥਾ ਕੰਟਰੋਲ ਵਿੱਚ ਨਾ ਰਹਿੰਦੀ ਹੋਵੇ। ਇਸ ਤੋਂ ਇਲਾਵਾ ਇਸ ਬੱਸ ਅੱਡੇ ਦੇ ਨੇੜੇ ਜਿੰਨੇ ਵੀ ਕਾਲਜ/ਦਾਣਾ ਮੰਡੀ/ਹਸਪਤਾਲ ਜਾਂ ਹੋਰ ਮਹੱਤਵਪੂਰਨ ਅਦਾਰੇ ਹਨ ਉਹ ਸਾਰੇ ਇਸ ਦੇ ਨੇੜੇ ਹਨ। ਇਸ ਕਰਕੇ, ਮੌਜੂਦਾ ਬੱਸ ਅੱਡਾ ਆਮ ਲੋਕਾਂ ਲਈ ਸੁਵਿਧਾਜਨਕ ਹੈ।
Author : Malout Live