ਤੁਲਸੀ ਦੀ ਚਾਹ' ਪੀਣ ਦੇ ਜਾਣੋ ਫਾਇਦੇ

ਔਸ਼ਧੀ ਗੁਣਾਂ ਨਾਲ ਭਰਪੂਰ ਤੁਲਸੀ ਸਿਹਤ ਲਈ ਬੇਹੱਦ ਹੀ ਲਾਹੇਵੰਦ ਮੰਨੀ ਜਾਂਦੀ ਹੈ। ਤੁਲਸੀ ਦਾ ਸੇਵਨ ਤੁਸੀਂ ਚਾਹ ਬਣਾਉਣ 'ਚ ਵੀ ਕਰ ਸਕਦੇ ਹੋ। ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਜੇਕਰ ਤੁਲਸੀ ਦੀ ਚਾਹ ਬਣਾ ਕੇ ਪੀਤੀ ਜਾਵੇ ਤਾਂ ਬੇਹੱਦ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਤੁਲਸੀ ਦੀ ਚਾਹ ਪੀਣ ਨਾਲ ਹੋਰ ਵੀ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਭਾਰ ਘਟਾਉਣ 'ਚ ਫਾਇਦੇਮੰਦ ਹੁੰਦੀ ਹੈ 'ਤੁਲਸੀ' ਇਸ ਔਸ਼ਧੀ ਬੂਟੇ ਦੀਆਂ ਪੱਤੀਆਂ ਤੁਹਾਡਾ ਮੈਟਾਬੌਲਿਜ਼ਮ ਵਧਾਉਣ 'ਚ ਮਦਦ ਕਰ ਸਕਦੀਆਂ ਹਨ। ਅਸਲ 'ਚ ਤੁਹਾਡਾ ਮੈਟਾਬੌਲਿਜ਼ਮ ਜਿੰਨਾ ਤੇਜ਼ ਹੋਵੇਗਾ, ਓਨੀ ਹੀ ਜ਼ਿਆਦਾ ਕੈਲਰੀ ਬਰਨ ਹੋਵੇਗੀ। ਤੁਹਾਡੀ ਦੈਨਿਕ ਖੁਰਾਕ 'ਚ ਤੁਲਸੀ ਨੂੰ ਸ਼ਾਮਲ ਕਰਨ ਨਾਲ ਤੁਹਾਡੇ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਅਤੇ ਪੋਸ਼ਟਿਕ ਤੱਤਾਂ ਨੂੰ ਸੋਖਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਪਵਿੱਤਰ ਤੁਲਸੀ ਨਾ ਸਿਰਫ ਕੈਲਰੀ ਬਰਨ ਕਰਦੀ ਬਲਕਿ ਲੋੜੀਂਦੇ ਪੋਸ਼ਟਿਕ ਤੱਤਾਂ ਦੇ ਮਾਮਲੇ 'ਚ ਸਰਬੋਤਮ ਹੈ।
ਤਣਾਅ ਤੋਂ ਦੇਵੇ ਰਾਹਤ  ਔਰਤਾਂ ਨੂੰ ਅਕਸਰ ਹਾਰਮੋਨਲਸ ਬਦਲਾਅ ਦੇ ਚਲਦਿਆਂ ਤਣਾਅ ਅਤੇ ਸਟਰੈੱਸ ਦਾ ਸਾਹਮਣਾ ਕਰਨਾ ਪੈਂਦਾ ਹੈ। ਤਣਾਅ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਰੋਜ਼ਾਨਾ ਤੁਲਸੀ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਮੂੰਹ 'ਚੋਂ ਆਉਣ ਵਾਲੀ ਬਦਬੂ ਤੋਂ ਦੇਵੇ ਰਾਹਤ  ਮੂੰਹ 'ਚੋਂ ਆਉਣ ਵਾਲੀ ਬਦਬੂ ਦਾ ਸੰਬੰਧ ਤੁਹਾਡੇ ਪਾਚਨ ਤੰਤਰ ਨਾਲ ਹੈ। ਜਿਸ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ, ਉਨ੍ਹਾਂ ਦੇ ਮੂੰਹ 'ਚੋਂ ਕਿਸੇ ਤਰ੍ਹਾਂ ਦੀ ਬਦਬੂ ਨਹੀਂ ਆਉਂਦੀ। ਤੁਲਸੀ ਦੀ ਚਾਹ ਮੂੰਹ 'ਚੋਂ ਆਉਣ ਵਾਲੀ ਬਦਬੂ ਤੋਂ ਰਾਹਤ ਦਿਵਾਉਣ 'ਚ ਸਹਾਇਕ ਹੁੰਦੀ ਹੈ। ਇਸ ਕਰਕੇ ਇਕ ਜਾਂ ਦੋ ਕੱਪ ਰੋਜ਼ਾਨਾ ਤੁਲਸੀ ਦੀ ਚਾਹ ਦੀ ਸੇਵਨ ਕਰਨਾ ਚਾਹੀਦਾ ਹੈ। ਸਰਦੀ ਖਾਂਸੀ ਤੋਂ ਦੇਵੇ ਛੁਟਕਾਰਾ  ਸਰਦੀ ਦਾ ਮੌਸਮ 'ਚ ਕੁਝ ਲੋਕਾਂ ਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ। ਅੱਜਕਲ੍ਹ ਵੀ ਇਸੇ ਤਰ੍ਹਾਂ ਵਾਇਰਲ ਇੰਫੈਕਸ਼ਨ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੋ ਕੱਪ ਤੁਲਸੀ ਦੀ ਚਾਹ ਦਾ ਸੇਵਨ ਕਰੋ। ਇਸ ਤੋਂ ਇਲਾਵਾ ਤੁਸੀਂ ਤੁਲਸੀ ਦੀ ਚਾਹ 'ਚ ਨਿੰਬੂ ਵੀ ਪਾ ਕੇ ਪੀ ਸਕਦੇ ਹੋ। ਅਜਿਹਾ ਕਰਨ ਨਾਲ ਵੀ ਬੇਹੱਦ ਲਾਭ ਮਿਲੇਗਾ। ਕੈਂਸਰ ਤੋਂ ਕਰੇ ਬਚਾਅ  ਤੁਲਸੀ ਦੀ ਚਾਹ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਵੀ ਛੁਟਕਾਰਾ ਦਿਵਾਉਣ 'ਚ ਸਹਾਇਕ ਹੁੰਦੀ ਹੈ। ਜ਼ਿਆਦਾਤਰ ਔਰਤਾਂ 'ਚ ਬ੍ਰੈਸਟ ਕੈਂਸਰ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹੇ 'ਚ ਇਸ ਬੀਮਾਰੀ ਤਾਂ ਰਾਹਤ ਪਾਉਣ ਲਈ ਤੁਹਾਨੂੰ ਰੋਜ਼ਾਨਾ ਤੁਲਸੀ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ।