ਜੀ. ਓ. ਜੀ ਵੱਲੋਂ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ 3 ਦਸੰਬਰ ਨੂੰ

ਮਲੋਟ: ਜੀ.ਓ.ਜੀ ਦੀਆਂ ਸੇਵਾਵਾਂ ਬੰਦ ਕਰਨ ਤੋਂ ਖਫ਼ਾ ਹੋਏ ਜੀ.ਓ.ਜੀ ਕਾਰਕੁੰਨਾਂ ਵੱਲੋਂ 3 ਦਸੰਬਰ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਮਲੋਟ ਸਥਿਤ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਵਤਾਰ ਸਿੰਘ ਫ਼ਕਰਸਰ ਨੇ ਦੱਸਿਆ ਕਿ 31 ਮੈਂਬਰੀ ਕਮੇਟੀ ਦੀ ਹਦਾਇਤ 'ਤੇ ਜੀ.ਓ.ਜੀ ਵੱਲੋਂ ਆਪਣੇ ਹੱਕ ਲੈਣ ਲਈ ਇਹ ਧਰਨਾ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਧਰਨੇ 'ਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਾਜ਼ਿਲਕਾ ਅਤੇ ਹੋਰ ਇਲਾਕਿਆਂ 'ਚੋਂ ਜੀ.ਓ.ਜੀ. ਕਾਰਕੁੰਨ ਮਲੋਟ ਪਹੁੰਚ ਰਹੇ ਹਨ। ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਦਿੱਤੇ ਜਾ ਰਹੇ ਇਸ ਧਰਨੇ 'ਚ ਸੁਪਰਵਾਈਜ਼ਰ ਲਖਵਿੰਦਰ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਅਜਾਇਬ ਸਿੰਘ ਬਰਾੜ, ਗੁਰਪ੍ਰੀਤ ਸਿੰਘ ਖੋਖਰ, ਬੀਰਬਲ ਸਿੰਘ ਪ੍ਰਧਾਨ ਮਲੋਟ, ਕੈਪਟਨ ਕੁਲਦੀਪ ਸਿੰਘ ਤੇ ਹੋਰ ਆਗੂ ਆਪਣੀਆਂ ਟੀਮਾਂ ਸਮੇਤ ਮਲੋਟ ਪਹੁੰਚ ਰਹੇ ਹਨ। Author: Malout Live