ਲੋਕ ਗਾਇਕ ਈਦੂ ਸ਼ਰੀਫ ਨੂੰ ਜੱਦੀ ਪਿੰਡ ‘ਚ ਕੀਤਾ ਗਿਆ ਸਪੁਰਦ -ਏ -ਖਾਕ
ਪ੍ਰਸਿੱਧ ਢਾਡੀ ਲੋਕ ਗਾਇਕ ਈਦੂ ਸ਼ਰੀਫ ਨੂੰ ਜੱਦੀ ਪਿੰਡ ‘ਚ ਕੀਤਾ ਗਿਆ ਸਪੁਰਦ -ਏ -ਖਾਕ,ਨਾਭਾ ਦੇ ਰਵਾਇਤੀ ਢਾਡੀ ਪਰੰਪਰਾ ਦੇ ਵਾਰਸ ਈਦੂ ਸ਼ਰੀਫ ਨੂੰ ਸਪੁਰਦ -ਏ -ਖਾਕ ਕੀਤਾ ਗਿਆ। ਅੱਜ ਉਹਨਾਂ ਦੇ ਜੱਦੀ ਪਿੰਡ ਲਲੌਡਾ ‘ਚ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀ ਅਤੇ ਸੰਗੀਤ ਪ੍ਰੇਮੀ ਪਹੁੰਚੇ। ਪੰਜਾਬੀ ਗਾਇਕ ਪੰਮੀ ਬਾਈ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ,ਹਰਮੇਲ ਸਿੰਘ ਟੋਹੜਾ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।
ਬੀਤੇ ਦਿਨ ਈਦੂ ਸ਼ਰੀਫ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਘਰ ‘ਚ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ।ਪੰਜਾਬ ਦੇ ਮਸ਼ਹੂਰ ਢਾਡੀ ਅਤੇ ਲੋਕ ਗਾਇਕ ਈਦੂ ਸ਼ਰੀਫ਼ ਪਿਛਲੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ। ਲੋਕ ਢਾਡੀਆਂ ਦੀ ਅਜੋਕੀ ਪੀੜ੍ਹੀ ਵਿੱਚ ਈਦੂ ਸ਼ਰੀਫ਼ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਸੀ।