Malout News
ਦੜਾ ਸੱਟਾ ਲਗਵਾਉਣ ਵਾਲੇ ਵਿਅਕਤੀ ਖਿਲਾਫ ਸ਼ਿਕਾਇਤ ਦਰਜ

ਮਲੋਟ:- ਬੀਤੀ ਰਾਤ ਸਥਾਨਕ ਥਾਣਾ ਸਿਟੀ ਪੁਲਿਸ ਨੇ ਦੜਾ ਸੱਟਾ ਵਾਲੇ ਵਿਅਕਤੀ ਤੋਂ 4020 ਰੁਪਏ ਦੜੇ ਸੱਟੇ ਦੇ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਜਦੋਂ ਗਸ਼ਤ ਦੇ ਦੌਰਾਨ ਸਥਾਨਕ ਨੇੜੇ ਮੱਕੜ ਪੈਲੇਸ ਸੀ, ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕਬਾਲ ਸਿੰਘ ਵਾਸੀ ਨਿਊ ਗੋਬਿੰਦ ਨਗਰ ਮਲੋਟ ਸਥਾਨਕ ਸੱਚਾ ਸੌਦਾ ਰੋਡ ‘ਤੇ ਤੁਰ ਫ਼ਿਰ ਕੇ ਦੜਾ ਸੱਟਾ ਲਗਵਾ ਰਿਹਾ ਹੈ, ਤਾਂ ਪੁਲਿਸ ਨੇ ਤੁਰੰਤ ਹੀ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੜੇ ਸੱਟੇ ਦੇ 4020 ਰੁਪਏ ਬਰਾਮਦ ਕੀਤੇ ਅਤੇ ਉਸ ‘ਤੇ ਮੁਕੱਦਮਾ ਨੰਬਰ 212 ਧਾਰਾ 13ਏ/3/67 ਜੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।