Punjab

ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ ਲਹਿਰਾ ਮੁਹੱਬਤ

ਲਹਿਰਾ ਮੁਹੱਬਤ:– ਸਥਾਨਕ ਗੁਰੂ ਹਰਿਗੋਬਿੰਦ ਤਾਪ ਬਿਜਲੀ ਦੇ ਮੁੱਖ ਗੇਟ ਅੱਗੇ ਸਾਂਝੇ ਫੋਰਮ ਦੀ ਅਗਵਾਈ ਹੇਠ ਪਾਵਰਕਾਮ ਮੈਨੇਜ਼ਮੈਂਟ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ ।ਇਸ ਮੌਕੇ ਇੰਪਲਾਇਜ਼ ਯੂਨੀਅਨ, ਟੀ. ਐਸ. ਯੂ ਵਲੋਂ ਪਿਛਲੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਉਲੀਕੇ ਪ੍ਰੋਗਰਾਮ ਤਹਿਤ ਇਕੱਤਰ ਹੋ ਕੇ ਦੁਪਹਿਰ ਸਮੇਂ ਰੋਸ ਰੈਲੀ ਕੀਤੀ ਗਈ। ਉਨ੍ਹਾਂ ਮੈਨੇਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆ ਦੀ ਆਲੋਚਨਾ ਕਰਦਿਆਂ ਬਿਨ੍ਹਾਂ ਸ਼ਰਤ 23 ਸਾਲਾ ਲਾਗੂ ਕਰਨ, ਪੇਅ ਬੈਂਡ 1 ਦਸੰਬਰ 2011 ਤੋਂ , ਥਰਮਲ ਕਰਮਚਾਰੀਆਂ ਦੀਆਂ ਪਦ ਉਨਤੀਆਂ, ਸਰਕਾਰ ਵਲੋਂ ਮੰਨੀਆਂ ਮੰਗਾਂ ਜਲਦ ਲਾਗੂ ਕਰਨ ਦੀ ਮੰਗ ਕੀਤੀ ਗਈ ਤੇ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ । ਇਸ ਮੌਕੇ ਸੁਖਵਿੰਦਰ ਕਿਲੀ ਪ੍ਰਧਾਨ, ਜਗਜੀਤ ਕੋਟਲੀ ਜਰਨਲ ਸਕੱਤਰ, ਵਿਜੇ ਕੁਮਾਰ ਵਰਮਾ ਪ੍ਰਧਾਨ, ਮੇਜਰ ਦਾਦੂ ਆਦਿ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *

Back to top button