ਸਿੱਖਿਆ ਵਿਭਾਗ ਦੀ ਮਿਡ-ਡੇ ਮੀਲ ਸੋਸਾਇਟੀ ਵੱਲੋਂ ਜਾਰੀ ਪੱਤਰ
ਸਿੱਖਿਆ ਵਿਭਾਗ ਦੀ ਮਿਡ-ਡੇ ਮੀਲ ਸੋਸਾਇਟੀ ਦੇ ਜਨਰਲ ਮੈਨੇਜਰ ਪ੍ਰਭਚਰਨ ਸਿੰਘ ਨੇ ਮਿਡ-ਡੇ ਮੀਲ ਵਾਲੀਆਂ ਕੁੱਕ ਦੇ ਸਕੂਲ ਦੇ ਵਿਦਿਆਰਥੀਆਂ ਦਾ ਮਿਡ-ਡੇ ਮੀਲ ਘਰ ਲਿਜਾਣ ਦੇ ਮਾਮਲੇ 'ਤੇ ਸਖਤ ਸਟੈਂਡ ਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ 'ਤੇ ਸਕੂਲ ਮੁਖੀਆਂ 'ਤੇ ਗਾਜ ਡਿੱਗੇਗੀ। ਇਸ ਸਬੰਧੀ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਭੇਜ ਦਿੱਤਾ ਗਿਆ ਹੈ। ਪੱਤਰ ਮੁਤਾਬਕ ਵਿਭਾਗ ਦੇ ਉੱਚ ਅÎਧਿਕਾਰੀਆਂ ਦੇ ਧਿਆਨ 'ਚ ਆਇਆ ਹੈ ਕਿ ਕੁਝ ਸਕੂਲਾਂ 'ਚ ਬੱਚਿਆਂ ਲਈ ਮਿਡ-ਡੇ ਮੀਲ ਬਣਾਉਣ ਵਾਲੇ ਕੁੱਕ ਕਮ ਹੈਲਪਰਾਂ ਵੱਲੋਂ ਬਣਿਆ ਹੋਇਆ ਖਾਣਾ ਆਪਣੇ ਘਰਾਂ 'ਚ ਲਿਜਾਇਆ ਜਾਂਦਾ ਹੈ, ਜਦੋਂਕਿ ਨਿਯਮਾਂ ਮੁਤਬਾਕ ਇਹ ਖਾਣਾ ਸਿਰਫ ਬੱਚਿਆਂ ਲਈ ਹੀ ਬਣਦਾ ਹੈ।