ਸਰਕਾਰੀ ਹਸਪਤਾਲ ਮਲੋਟ ਵਿਖੇ SMO ਡਾ. ਸੁਨੀਲ ਬਾਂਸਲ ਵੱਲੋਂ ਬਲੱਡ ਬੈਂਕ, ਖੂਨਦਾਨ ਕਰਵਾਉਣ ਵਾਲੇ ਕਲੱਬਾਂ ਅਤੇ ਸੰਸਥਾਵਾਂ ਨਾਲ ਕੀਤੀ ਮੀਟਿੰਗ

ਮਲੋਟ: ਸਰਕਾਰੀ ਹਸਪਤਾਲ ਮਲੋਟ ਵਿਖੇ SMO ਡਾਕਟਰ ਸੁਨੀਲ ਬਾਂਸਲ ਵੱਲੋਂ ਬਲੱਡ ਬੈਂਕ, ਮਲੋਟ ਵਿੱਚ ਖੂਨ ਦੀ ਪੂਰਤੀ ਸੰਬੰਧੀ ਮਲੋਟ ਦੇ ਖੂਨਦਾਨ ਕਰਵਾਉਣ ਵਾਲੇ ਕਲੱਬਾਂ ਅਤੇ ਸੰਸਥਾਵਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬਲੱਡ ਬੈਂਕ ਮਲੋਟ ਵੱਲੋਂ ਸਰਕਾਰੀ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਖੂਨ ਦੀ ਪੂਰਤੀ ਅਧੀਨ ਹਰੇਕ ਮਹੀਨੇ ਤਕਰੀਬਨ 200 ਯੂਨਿਟ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮਲੋਟ ਦੇ ਕਲੱਬਾਂ ਅਤੇ ਸੰਸਥਾਵਾਂ ਨੂੰ ਇਸ ਖੂਨਦਾਨ ਦੀ ਪੂਰਤੀ ਲਈ ਹਰੇਕ ਹਫ਼ਤੇ ਬਲੱਡ ਬੈਂਕ ਮਲੋਟ ਵਿਖੇ ਖੂਨਦਾਨ ਕੈਂਪ ਲਾਉਣ ਦੀ ਬੇਨਤੀ ਕੀਤੀ। ਇਸ ਸੰਬੰਧੀ ਮਲੋਟ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਸ਼ਿਵਪੁਰੀ ਦੇ ਪ੍ਰਧਾਨ ਜੰਗਬਾਜ਼ ਸ਼ਰਮਾ, ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਸ਼੍ਰੀ ਚਿੰਟੂ ਬੱਠਲਾ, ਡਾ. ਬੀ.ਆਰ ਅੰਬੇਡਕਰ ਬੱਲਡ ਡੋਨਰ ਕਲੱਬ (ਰਜਿ.) ਦੇ ਪ੍ਰਧਾਨ ਸੰਦੀਪ ਖਟਕ,

ਨਰੇਸ਼ ਚਰਾਇਆ, ਰਾਮ ਕੁਮਾਰ, ਸੰਦੀਪ ਸੀਪਾ, ਐੱਮ.ਸੀ ਹਰਮੇਲ ਸਿੰਘ, ਸੱਚਾ ਸੌਦਾ ਬਲੱਡ ਸੇਵਾ ਸੋਸਾਇਟੀ ਦੇ ਸੇਵਾਦਾਰ ਟਿੰਕੂ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਮਦਾਨ, ਜੈ ਮਾਂ ਦੁਰਗਾ ਸੇਵਾ ਸੰਸਥਾ ਦੇ ਪ੍ਰਧਾਨ ਰਜਿੰਦਰ ਗਰਗ ਨੋਨੀ, ਅਮਿਤ ਵੱਧਵਾ ਵੱਲੋਂ ਸਰਕਾਰੀ ਹਸਪਤਾਲ ਮਲੋਟ ਵਿੱਚ ਬਲੱਡ ਦੀ ਜ਼ਰੂਰਤ ਨੂੰ ਹਰ ਹੀਲੇ ਪੂਰਾ ਰੱਖਣ ਸੰਬੰਧੀ ਵਿਸ਼ਵਾਸ ਦਿਵਾਇਆ ਗਿਆ। ਡਾਕਟਰ ਬਾਂਸਲ ਵੱਲੋਂ ਸਰਕਾਰੀ ਹਸਪਤਾਲ ਵਿੱਚ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਯੋਗਾ ਸੈਂਟਰ ਅਤੇ ਇਕ ਹੈਲਪ ਡੈਸਕ ਬਣਵਾਉਣ ਦੀ ਅਪੀਲ ਤੇ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਸਹਿਯੋਗ ਕਰਨ ਦਾ ਪੂਰਾ ਵਿਸ਼ਵਾਸ ਦਿਵਾਇਆ ਗਿਆ। ਇਸ ਸੰਬੰਧੀ ਹਸਪਤਾਲ ਅਤੇ ਸੰਸਥਾਵਾਂ ਦੀ ਇਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਸੰਸਥਾਵਾਂ ਵੱਲੋਂ ਖੂਨਦਾਨੀਆਂ ਵੱਲੋਂ ਖੂਨਦਾਨ ਕਰਨ ਵੇਲੇ ਆਉਣ ਵਾਲੀਆਂ ਦਿੱਕਤਾਂ ਦੇ ਹੱਲ ਸੰਬੰਧੀ ਡਾਕਟਰ ਬਾਂਸਲ ਅਤੇ ਬਲੱਡ ਬੈਂਕ ਦੇ ਇੰਚਾਰਜ ਡਾਕਟਰ ਚੇਤਨ ਖੁਰਾਣਾ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ। Author: Malout Live