Malout News
ਡਾ.ਬੀ. ਆਰ. ਅੰਬੇਡਕਰ ਬਲੱਡ ਡੋਨਰ ਕਲੱਬ (ਰਜਿ.) ਮਲੋਟ ਵੱਲੋ ਸਰਕਾਰੀ ਹਸਪਤਾਲ ਮਲੋਟ ਵਿਖੇ ਲਗਾਇਆ ਗਿਆ 5ਵਾਂ ਖੂਨਦਾਨ ਕੈਂਪ

ਮਲੋਟ :- ਡਾ.ਬੀ. ਆਰ. ਅੰਬੇਡਕਰ ਬਲੱਡ ਡੋਨਰ ਕਲੱਬ (ਰਜਿ.) ਮਲੋਟ ਵੱਲੋ ਸਰਕਾਰੀ ਹਸਪਤਾਲ ਮਲੋਟ ਵਿਖੇ 5ਵਾਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 27 ਤੋਂ ਜ਼ਿਆਦਾ ਨੌਜਵਾਨਾਂ ਨੇ ਖੂਨਦਾਨ ਕੀਤਾ। ਪ੍ਰਧਾਨ ਸੰਦੀਪ ਖਟਕ, ਵਾਈਸ ਪ੍ਰਧਾਨ ਓਮ ਪ੍ਰਕਾਸ਼, ਅਡੀਟਰ ਨਰੇਸ਼ ਚਰਾਯਾ, ਕੈਸ਼ੀਅਰ ਅਕਾਸ਼ਦੀਪ, ਰਵੀ ਖਟਕ, ਲਵਲੀ ਠਾਕਰਾਲ, ਸੰਦੀਪ ਕੁਮਾਰ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ। ਇਸ ਕੈਂਪ ਵਿੱਚ ਸਰਕਾਰੀ ਹਸਪਤਾਲ ਵੱਲੋ ਕਲੱਬ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੇ ਇਲਾਵਾ ਇਸ ਕੈਂਪ ਵਿੱਚ ਕੌਂਸਿਲਰ ਜਗਤਾਰ ਬਰਾੜ, ਸ਼ਾਮਲਾਲ ਡਾਬਲਾ, ਸੁਦੇਸ਼ ਪਾਲ ਸਿੰਘ, ਰਹਿਸ਼ ਖਟਕ, ਜੱਸਾ ਸਿੰਘ, ਜੈ ਪ੍ਰਕਾਸ਼, ਤਰਾਚੰਦ ਪਾਠੀ ਬੰਟੀ ਅਤੇ ਸੰਦੀਪ ਖਟਕ ਸ਼ਾਮਿਲ ਹੋਏ।