District NewsMalout News

ਜਿਲ੍ਹਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਮੋਬਾਇਲ ਪੀ.ਸੀ.ਆਰ ਅਤੇ  ਹੈੱਲਪਲਾਈਨ ਵਹੀਕਲਾਂ ਵਿੱਚ ਕੀਤਾ ਵਾਧਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ. ਭਗਵੰਤ ਸਿੰਘ ਮਾਨ ਮਾਣਯੋਗ ਮੁੱਖ ਮੰਤਰੀ ਪੰਜਾਬ, ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ ਅਤੇ ਸ਼੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐੱਸ ਆਈ.ਜੀ.ਪੀ ਫਰੀਦਕੋਟ ਰੇਂਜ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਜਿਲ੍ਹਾ ਪੁਲਿਸ ਵੱਲੋਂ ਅਲੱਗ-ਅਲੱਗ ਟੁਕੜੀਆਂ ਬਣਾ ਕੇ ਸ਼ੱਕੀ ਥਾਂਵਾਂ ਤੇ ਕਾਸੋ ਅਪ੍ਰੇਸ਼ਨ ਕੀਤੇ ਜਾ ਰਹੇ ਹਨ ਅਤੇ ਅਚਨਚੇਤੀ ਨਾਕਾਬੰਦੀਆਂ ਕਰਕੇ ਸ਼ੱਕੀ ਵਹੀਕਲਾਂ/ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਦੇ ਏਰੀਏ ਦੇ ਕ੍ਰਾਈਮ ਦੀ ਮੈਪਿੰਗ ਕਰਵਾ ਕੇ ਅਤੇ ਫੋਰਸ ਦਾ ਆਡਿਟ ਕਰਕੇ ਜੁਰਮ ਨੂੰ ਹੋਣ ਤੋਂ ਰੋਕਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਿਲ੍ਹਾ ਅੰਦਰ ਪੀ.ਸੀ.ਆਰ ਵਹੀਕਲਾਂ ਪਰ ਹੋਰ ਕਰਮਚਾਰੀ ਤਾਇਨਾਤ ਕਰਕੇ ਮੋਬਾਇਲ ਪੀ.ਸੀ.ਆਰ ਵਹੀਕਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ

ਅਤੇ ਹੈੱਲਪਲਾਈਨ 112 ਲਈ ਜਿਲ੍ਹੇ ਨੂੰ ਅਲਾਟ ਹੋਏ ਵਹੀਕਲਾਂ ਤੇ ਵੀ ਕਰਮਚਾਰੀ ਤਾਇਨਾਤ ਕਰਕੇ 02 ਹੋਰ ਵਹੀਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੀ ਮਨਮੀਤ ਸਿੰਘ ਢਿੱਲੋਂ ਪੀ.ਪੀ.ਐੱਸ ਐੱਸ.ਪੀ (ਇੰਨਵੈ), ਸ਼੍ਰੀ ਮੁਕਤਸਰ ਸਾਹਿਬ, ਐੱਸ.ਆਈ ਰਵਿੰਦਰ ਕੋਰ ਇੰਚਾਰਜ ਪੀ.ਸੀ.ਆਰ ਸ਼੍ਰੀ ਮੁਕਤਸਰ ਸਾਹਿਬ ਅਤੇ ਹੋਰ ਪੁਲਿਸ ਕਰਮਚਾਰੀ ਹਾਜਰ ਸਨ। ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਜੁਰਮ ਨੂੰ ਹੋਣ ਤੋਂ ਰੋਕਣ ਅਤੇ ਜੁਰਮ ਹੋਣ ਤੇ ਉਸ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਹਰ ਤਰਾਂ ਦੇ ਢੁੱਕਵੇਂ ਉਪਰਾਲੇ/ਪ੍ਰਬੰਧ ਕੀਤੇ ਜਾ ਰਹੇ ਹਨ। ਜਿਲ੍ਹਾ ਪੁਲਿਸ ਮੁੱਖੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਟ੍ਰੈਫਿਕ ਪੁਲਿਸ ਅਤੇ ਮੁੱਖ ਅਫਸਰਾਨ ਥਾਣਾ ਨੂੰ ਆਧੁਨਿਕ ਤਕਨੀਕੀ ਸੋਰਸ ਮੁਹੱਈਆ ਕਰਵਾਉਂਦਿਆਂ ਹੋਇਆਂ 12 ਬੌਡੀ ਕੈਮਰੇ ਮੁਹੱਈਆ ਕਰਵਾਏ ਗਏ ਤਾਂ ਜੋ ਪੁਲਿਸ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੀ ਰਿਕਾਡਿੰਗ ਹੋ ਸਕੇ ਅਤੇ ਲੋੜ ਪੈਣ ਤੇ ਵੇਖੀ ਜਾ ਸਕੇ। ਜਿਲ੍ਹਾ ਪੁਲਿਸ ਮੁੱਖੀ ਵੱਲੋਂ ਕਿਹਾ ਗਿਆ ਕਿ ਜਿਲ੍ਹਾ ਪੁਲਿਸ ਪਬਲਿਕ ਦੀ ਸੁਰੱਖਿਆ ਲਈ ਹਰ ਪਲ ਤਿਆਰ ਹੈ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।

Author : Malout Live

Back to top button