ਖਰਚਾ ਆਬਜ਼ਰਵਰ ਵਲੋਂ ਬੈਂਕਾਂ ਤੇ ਠੇਕਿਆਂ ਦੀ ਚੈਕਿੰਗ ਕੀਤੀ ਗਈ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਹਲਕਾ ਫ਼ਿਰੋਜ਼ਪੁਰ ਦੇ ਲਗਾਏ ਗਏ ਖ਼ਰਚਾ ਆਬਜ਼ਰਵਰ ਸ਼੍ਰੀ ਨਗਿੰਦਰ ਯਾਦਵ, ਆਈ.ਆਰ.ਐੱਸ ਵੱਲੋਂ ਮਲੋਟ ਦੇ ਬੈਂਕਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸਟੇਟ ਬੈਂਕ, ਦਾਣਾ ਮੰਡੀ, ਐੱਚ ਡੀ ਐੱਫ ਸੀ ਬੈਂਕ, ਮਲੋਟ ਤੋਂ ਇਲਾਵਾ ਸ਼ਰਾਬ ਦੇ ਠੇਕਿਆਂ ਦੇ ਰਿਕਾਰਡ ਦੀ ਪੜਤਾਲ ਕੀਤੀ ਅਤੇ ਰਿਕਾਰਡ ਨੂੰ ਤਾਰੀਖ ਮੁਕੰਮਲ ਰੱਖਣ ਦੀ ਹਦਾਇਤ ਕੀਤੀ।

ਵਿਸ਼ੇਸ਼ ਤੌਰ ਤੇ ਸ਼ਰਾਬ ਦੇ ਠੇਕਿਆਂ ਨੂੰ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਵੱਲੋਂ ਘੋਸ਼ਿਤ ਕੀਤੇ ਡਰਾਈ ਡੇਅ ਦੇ ਸਮੇਂ ਅਨੁਸਾਰ ਬੰਦ ਰੱਖਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਕਿਹਾ ਕਿ ਖਰਚਾ ਨਿਗਰਾਨ ਟੀਮਾਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਹਰ ਪ੍ਰਕਾਰ ਦੀ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ। Author : Malout Live