India News
ਰੁਝਾਨਾਂ ‘ਚ ‘ਆਪ’ ਅੱਗੇ, ਭਾਜਪਾ ਪਿੱਛੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁਣ ਸਾਫ ਹੁੰਦੇ ਨਜ਼ਰ ਆ ਰਹੇ ਹਨ। ਸ਼ੁਰੂਆਤੀ ਰੁਝਾਨਾਂ ‘ਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਰੁਝਾਨਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਨੇ ਆਪਣੀ ਹਾਰ ਵੀ ਸਵੀਕਾਰ ਕਰ ਲਈ ਹੈ।
ਉੱਥੇ ਹੀ ਆਮ ਆਦਮੀ ਪਾਰਟੀ (ਆਪ) ਦੇ ਦਫਤਰ ਵਿਚ ਜਸ਼ਨ ਦਾ ਮਾਹੌਲ ਹੈ।
ਪਾਰਟੀ | ਲੀਡ | ਜਿੱਤ | ਕੁੱਲ |
ਆਪ | 49 | – | 49 |
ਭਾਜਪਾ | 21 | – | 21 |
ਕਾਂਗਰਸ | 00 | – | 00 |
ਹੋਰ | 00 | – | 00 |
ਦਿੱਲੀ ਦੇ ਰੁਝਾਨਾਂ ‘ਚ ਆਮ ਆਦਮੀ ਪਾਰਟੀ ਨੂੰ 49 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਭਾਜਪਾ ਦਾ ਗਰਾਫ ਵਧਦਾ ਨਜ਼ਰ ਆ ਰਿਹਾ ਹੈ। ਭਾਜਪਾ ਹੁਣ ਤਕ 21 ਸੀਟਾਂ ਨਾਲ ਅੱਗੇ ਹੈ ਤਾਂ ਪਿਛਲੀ ਵਾਰ ਦੀ ਤਰ੍ਹਾਂ ਕਾਂਗਰਸ ਨੇ ਅਜੇ ਵੀ 0 ‘ਤੇ ਹੀ ਹੈ। ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਭਾਜਪਾ ਉਮੀਦਵਾਰ ਸੁਨੀਲ ਯਾਦਵ ਤੋਂ 2026 ਵੋਟਾਂ ਨਾਲ ਅੱਗੇ ਹਨ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਟਪੜਗੰਜ ਸੀਟ ਤੋਂ ਅੱਗੇ ਚੱਲ ਰਹੇ ਹਨ।