India News

ਦਿੱਲੀ ਦੇ ਚੋਣ ਦੰਗਲ ਦਾ ਆਖਰੀ ਪੜਾਅ,ਅਮਿਤ ਸ਼ਾਹ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੌਂਡਲੀ ‘ਚ ਕਰਨਗੇ ਰੈਲੀ

ਰਾਜਧਾਨੀ ਦਿੱਲੀ ਦਾ ਚੋਣ ਦੰਗਾ ਹੁਣ ਆਪਣੇ ਆਖਰੀ ਪੜਾਅ ਵਿੱਚ ਚੱਲ ਰਿਹਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਇਸ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਇਸ ਮੁਹਿੰਮ ਵਿਚ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਨੇਤਾ ਰਾਹੁਲ ਗਾਂਧੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਅਹੁਦੇਦਾਰ ਦਿੱਲੀ ਵਿੱਚ ਚੋਣ ਰੈਲੀਆਂ ਕਰਨਗੇ।

ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੀ ਤਾਕਤ ਲਗਾਈ ਜਾ ਰਹੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੌਂਡਲੀ, ਤਿਰਲੋਕਪੁਰਾ, ਕ੍ਰਿਸ਼ਨਾ ਨਗਰ ਤੇ ਗਾਂਧੀ ਨਗਰ ‘ਚ ਚੋਣ ਰੈਲੀਆਂ ਕਰਨਗੇ।ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਚੋਣ ਪ੍ਰਚਾਰ ਕਰਨਗੇ। ਜੇਪੀ ਨੱਡਾ ਅੱਜ ਤ੍ਰਿਣਗਰ, ਆਦਰਸਨਗਰ ਵਿੱਚ ਰੋਡ ਸ਼ੋਅ ਕਰਨਗੇ ਅਤੇ ਜੰਗਪੁਰਾ ਵਿੱਚ ਚੋਣ ਮੀਟਿੰਗ ਕਰਨਗੇ। ਹੁਣ ਚੋਣ ਦੰਗਲ ਵਿਚ ਕਾਂਗਰਸ ਦੇ ਵੱਡੇ ਖਿਡਾਰੀ ਚੋਣ ਮੈਦਾਨ ਵਿੱਚ ਪ੍ਰਚਾਰ ਕਰਨ ਲਈ ਉਤਰੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀਅੱਜ ਫਿਰ ਚੋਣ ਪ੍ਰਚਾਰ ਕਰਨਗੇ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਿੱਲੀ ਦੇ ਕੌਂਡਲੀ ਤੇ ਹੌਜ਼ ਖਾਸ ‘ਚ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਅਮਿਤ ਸ਼ਾਹ ਦੀ ਰੈਲੀ ਵੀ ਅੱਜ ਇਥੇ ਹੋਣੀ ਹੈ।

Leave a Reply

Your email address will not be published. Required fields are marked *

Back to top button